ਬੀ. ਏ. ਭਾਗ-ਪਹਿਲਾ ਦੀਆਂ ਨਵਜੋਤ ਕੌਰ, ਰੁਪਿੰਦਰ ਕੌਰ ਨੇ ਜਿੱਤੇ ਸੋਨੇ ਦੇ ਤਮਗੇ

03/14/2019 4:25:51 PM

ਮੋਗਾ (ਰਾਕੇਸ਼)-ਸੰਤ ਬਾਬਾ ਹਜੂਰਾ ਸਿੰਘ ਜੀ ਦੇ ਵਰਸੋਏ ਅਤੇ ਸੰਤ ਬਾਬਾ ਕੁਲਵੰਤ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ(ਮੋਗਾ) ਦੀਆਂ ਖਿਡਾਰਨਾਂ ਨੇ ਫਕੀਰ ਬਾਬਾ ਦਾਮੂਸ਼ਾਹ (ਲੋਹਾਰਾ) ਕੁਸ਼ਤੀ ਦੰਗਲ ਜੋ ਕਿ ਮੋਗਾ ਵਿਖੇ ਹੋਏ, ’ਚ ਭਾਗ ਲਿਆ, ਜਿਸ ’ਚੋਂ ਵਿਅਕਤੀਗਤ ਤੌਰ ’ਤੇ ਨਵਜੋਤ ਕੌਰ, ਰੁਪਿੰਦਰ ਕੌਰ, ਬੀ. ਏ. ਭਾਗ-ਪਹਿਲਾ ਨੇ ਸੋਨੇ ਦਾ ਤਮਗਾ, ਮਨਪ੍ਰੀਤ ਕੌਰ, ਸਿਮਰਨ ਕੌਰ ਬੀ. ਏ. ਭਾਗ-ਦੂਜਾ ਨੇ ਚਾਂਦੀ ਦਾ ਤਮਗਾ, ਹਰਪ੍ਰੀਤ ਕੌਰ ਬੀ. ਏ. ਭਾਗ-ਤੀਜਾ ਤੇ ਪ੍ਰਦੀਪ ਕੌਰ ਬੀ. ਏ. ਭਾਗ ਦੂਜਾ ਨੇ ਕਾਂਸੀ ਦੇ ਤਮਗੇ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ, ਇਨ੍ਹਾਂ ਤਮਗਿਆਂ ਦੇ ਨਾਲ-ਨਾਲ ਰੁਪਿੰਦਰ ਕੌਰ 3500, ਨਵਜੋਤ ਕੌਰ 3500, ਸਿਮਰਨ ਕੌਰ 3000, ਮਨਪ੍ਰੀਤ ਕੌਰ 3000, ਪ੍ਰਦੀਪ ਕੌਰ ਨੂੰ 2100 ਰੁਪਏ ਨਾਲ ਸਨਮਾਨਤ ਕੀਤਾ ਗਿਆ।ਇਸ ਮੁਕਾਬਲੇ ’ਚ ਵੱਖ-ਵੱਖ ਵਿਭਾਗਾਂ ਜਿਵੇਂ ਪੰਜਾਬ ਪੁਲਸ, ਬੀ. ਐੱਸ. ਐੱਫ., ਸੀ. ਆਰ. ਪੀ. ਐੱਫ. ਅਤੇ ਹੋਰ ਵੱਖਰੀਆਂ-ਵੱਖਰੀਆਂ ਸੰਸਥਾਵਾਂ ਦੀਆਂ ਖਿਡਾਰਨਾਂ ਨੇ ਭਾਗ ਲਿਆ, ਜਿਨ੍ਹਾਂ ਨਾਲ ਸੁਖਾਨੰਦ ਕਾਲਜ ਦੀਆਂ ਇਨ੍ਹਾਂ ਖਿਡਾਰਨਾਂ ਨੇ ਡੱਟ ਕੇ ਮੁਕਾਬਲਾ ਕੀਤਾ।ਇਹ ਮੁਕਾਬਲੇ ’ਚ ਮੋਗੇ ਜ਼ਿਲੇ ਦੇ ਡੀ. ਐੱਸ. ਓ. ਬਲਵੰਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਇਨ੍ਹਾਂ ਖਿਡਾਰਨਾਂ ਦੇ ਪਿਛੋਕਡ਼ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਮੈਡਮ ਡਾ. ਸੁਖਵਿੰਦਰ ਕੌਰ ਨੇ ਦੱਸਿਆ ਕਿ ਇਹ ਸਾਰੀਆਂ ਹੀ ਬੱਚੀਆਂ ਗਰੀਬ ਅਤੇ ਮੱਧਵਰਗੀ ਕਿਰਤੀਆਂ ਅਤੇ ਕਿਸਾਨ ਪਰਿਵਾਰਾਂ ਦੀਆਂ ਹਨ।ਆਪਣੀ ਸਖਤ ਮਿਹਨਤ ਦੇ ਸਹਾਰੇ ਇਹ ਪਡ਼੍ਹਾਈ ਦੇ ਨਾਲ-ਨਾਲ ਹਰ ਖੇਡ ਮੁਕਾਬਲੇ ’ਚੋਂ ਨਾਮਨਾ ਖੱਟ ਕੇ ਸੰਸਥਾ ਦਾ ਨਾਂ ਰੌਸ਼ਨਾਂ ਰਹੀਆਂ ਹਨ। ਇਸ ਮੌਕੇ ਡੀ. ਸੀ. ਸੰਦੀਪ ਹੰਸ, ਐੱਸ. ਡੀ. ਐੱਮ. ਨਰਿੰਦਰ ਸਿੰਘ ਧਾਲੀਵਾਲ, ਮਨਿੰਦਰ ਸਿੰਘ ਨਾਇਬ ਤਹਿਸੀਲਦਾਰ (ਕੋਟ ਈਸੇ ਖਾਂ), ਪਵਨ ਕੁਮਾਰ ਗੁਲਾਟੀ ਅਤੇ ਤਹਿਸੀਲਦਾਰ ਪ੍ਰਸ਼ੋਤਮ ਲਾਲ (ਧਰਮਕੋਟ) ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਮੱਖਣ ਸਿੰਘ ਨੇ ਇਨ੍ਹਾਂ ਖਿਡਾਰਨਾਂ ਦੇ ਮਾਤਾ-ਪਿਤਾ, ਕਾਲਜ ਦੇ ਖੇਡ ਵਿਭਾਗ ਅਤੇ ਕੋਚ ਹਰਭਜਨ ਸਿੰਘ ਨੂੰ ਤਹਿ ਦਿਲੋਂ ਮੁਬਾਰਕਾਂ ਦਿੱਤੀਆਂ ਅਤੇ ਬੱਚਿਆਂ ਨੂੰ ਹੋਰ ਸਖਤ ਮਿਹਨਤ ਕਰ ਕੇ ਉੱਚੀਆਂ ਬੁਲੰਦੀਆਂ ਨੂੰ ਛੂਹਣ ਦੀ ਪ੍ਰੇਰਨਾ ਦਿੱਤੀ।

Related News