ਐੱਸ. ਡੀ. ਕਾਲਜ ’ਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ

Friday, Feb 22, 2019 - 03:57 AM (IST)

ਐੱਸ. ਡੀ. ਕਾਲਜ ’ਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ
ਮੋਗਾ (ਗੋਪੀ ਰਾਊਕੇ)-ਐੱਸ. ਡੀ. ਕਾਲਜ ਫਾਰ ਵੂਮੈਨ ਮੋਗਾ ’ਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਹਰਮਨਪ੍ਰੀਤ ਕੌਰ, ਊਸ਼ਾ ਰਾਣੀ ਤੇ ਸੰਦੀਪ ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਸਮਾਰੋਹ ਵਿਚ ਵਿਭਾਗ ਪ੍ਰਮੁੱਖ ਕਾਰਜਕਾਰੀ ਪ੍ਰਿੰਸੀਪਲ ਡਾ. ਪਲਵਿੰਦਰ ਕੌਰ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਪੰਜਾਬੀ ਵਿਭਾਗ ਨੇ ਪ੍ਰਿੰਸੀਪਲ ਦਾ ਸਵਾਗਤ ਕੀਤਾ। ਸਮਾਗਮ ਵਿਚ ਮੰਚ ਦਾ ਸੰਚਾਲਨ ਗੁਰਪਿੰਦਰ ਕੌਰ ਨੇ ਬਾਖੂਬੀ ਨਿਭਾਇਆ। ਮਿਸ ਤਾਨੀਆ, ਮਿਸ ਨੇਹਾ ਤੇ ਮਿਸ ਗੁਰਪ੍ਰੀਤ ਕੌਰ ਨੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਕਵਿਤਾਵਾਂ ਦਾ ਉਚਾਰਨ ਕੀਤਾ। ਇਸ ਦੌਰਾਨ ਜੋਤੀ ਤੇ ਓਮਵਤੀ ਨੇ ਮਧੁਰ ਗੀਤ ਪੇਸ਼ ਕੀਤੇ। ਮਿਸ ਗੁਰਪਿੰਦਰ ਕੌਰ ਨੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਸ਼ੇਅਰੋ ਸ਼ਾਇਰੀ ਨਾਲ ਰੰਗ ਬੰਨ੍ਹਿਆ। ਪ੍ਰਿੰਸੀਪਲ ਡਾ. ਪਲਵਿੰਦਰ ਕੌਰ ਨੇ ਆਪਣੇ ਭਾਸ਼ਣ ’ਚ ਕਾਲਜ ਵਿਦਿਆਰਥਣਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਨੇ ਪੰਜਾਬੀ ਭਾਸ਼ਾ ਪ੍ਰਤੀ ਜੋ ਆਪਣਾ ਮੋਹ ਤੇ ਸਨਮਾਨ ਦਿਖਾਇਆ ਹੈ, ਉਹ ਕਾਬਿਲੇ ਤਾਰੀਫ ਹੈ। ਅੰਤ ਵਿਚ ਵਿਦਿਆਰਥਣਾਂ ਦੀ ਹੌਸਲਾ ਅਫਜ਼ਾਈ ਕੀਤੀ।

Related News