ਸਿਲਾਈ ਸੈਂਟਰ ਦੇ ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ
Saturday, Feb 09, 2019 - 04:29 AM (IST)
ਮੋਗਾ (ਬਿੰਦਾ)-ਅੱਜ ਪਿੰਡ ਫਤਿਹਗਡ਼੍ਹ ਕੋਰੋਟਾਣਾ ਵਿਖੇ 2 ਸਿਲਾਈ ਸੈਂਟਰਾਂ ਦੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਟਰੱਸਟ ਦੀ ਮੋਗਾ ਇਕਾਈ ਦੇ ਚੇਅਰਮੈਨ ਗੁਰਬਚਨ ਸਿੰਘ ਗਗਡ਼ਾ, ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਟਰੱਸਟੀ ਹਰਭਿੰਦਰ ਸਿੰਘ ਜਾਨੀਆਂ, ਜਗਤਾਰ ਸਿੰਘ ਜਾਨੀਆਂ ਤੇ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਿਲਾਈ ਸੈਂਟਰ ਲਈ ਦਸ ਸਿਲਾਈ ਮਸ਼ੀਨਾਂ ਦਾਨ ਕੀਤੀਆਂ ਗਈਆਂ ਸਨ। ਇਸ ਮੌਕੇ ਚੇਅਰਮੈਨ ਗੁਰਬਚਨ ਸਿੰਘ ਗਗਡ਼ਾ, ਹਰਭਿੰਦਰ ਜਾਨੀਆਂ ਤੇ ਜਗਤਾਰ ਸਿੰਘ ਜਾਨੀਆਂ, ਨਗਰ ਨਿਵਾਸੀ ਪਤਵੰਤਿਆਂ ਤੋਂ ਇਲਾਵਾ ਸਿਲਾਈ ਟੀਚਰ ਮੈਡਮ ਜਸਵੀਰ ਕੌਰ ਅਤੇ ਮੈਡਮ ਪ੍ਰੀਆ ਆਦਿ ਹਾਜ਼ਰ ਸਨ।
