ਵਿਧਾਇਕ ਲੋਹਗਡ਼੍ਹ ਦੀ ਅਗਵਾਈ ਹੇਠ ਧਰਮਕੋਟ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਵਾਂਗੇ : ਬੰਟੀ
Saturday, Feb 09, 2019 - 04:28 AM (IST)
ਮੋਗਾ (ਸਤੀਸ਼)-ਧਰਮਕੋਟ ਸ਼ਹਿਰ ਜੋ ਕਿ ਵਿਕਾਸ ਪੱਖੋਂ ਪੱਛਡ਼ਿਆ ਹੋਇਆ ਸੀ ਅਤੇ ਜਿਥੇ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਸ਼ਹਿਰ ਦਾ ਖਸਤਾ ਹਾਲਤ ਬੱਸ ਅੱਡਾ ਅਤੇ ਨਾ ਹੀ ਨੌਜਵਾਨਾਂ ਲਈ ਖੇਡ ਸਟੇਡੀਅਮ ਅਤੇ ਨਾ ਹੀ ਕੋਈ ਪਾਰਕ, ਕਮਿਉਨਿਟੀ ਹਾਲ, ਇੰਡੋਰ ਸਟੇਡੀਅਮ ਦੀ ਘਾਟ ਅਤੇ ਸ਼ਹਿਰ ਦੇ ਬਹੁਤੇ ਹਿੱਸੇ ਸੀਵਰੇਜ ਤੋਂ ਵਾਂਝੇ ਸਨ। ਸ਼ਹਿਰ ਨਿਵਾਸੀ ਕਾਫੀ ਪ੍ਰੇਸ਼ਾਨ ਸਨ ਅਤੇ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਆਉਂਦੀਆਂ ਸਨ, ਇਨ੍ਹਾਂ ਮੁਸ਼ਕਿਲਾਂ ਸਬੰਧੀ ਸਮੇਂ-ਸਮੇਂ ’ਤੇ ਸ਼ਹਿਰ ਨਿਵਾਸੀਆਂ ਦੀ ਮੰਗ ਨੂੰ ਲੈ ਕੇ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ, ਜਿਸ ’ਤੇ ਸੂਬੇ ਦੀ ਸਰਕਾਰ ਵਲੋਂ ਧਰਮਕੋਟ ਸ਼ਹਿਰ ਲਈ ਦਿਲ ਖੋਲ ਕੇ ਗ੍ਰਾਂਟਾ ਜਾਰੀ ਕੀਤੀਆਂ ਹਨ। ਅੱਜ ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਦੱਸਿਆ ਕਿ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਜੋ ਕਿ ਹਰ ਸਮੇਂ ਹਲਕੇ ਦੇ ਵਿਕਾਸ ਲਈ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਦੇ ਯਤਨਾਂ ਸਦਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਨਵਜੋਤ ਸਿੰਘ ਸਿੱਧੂ ਵਲੋਂ ਧਰਮਕੋਟ ਸ਼ਹਿਰ ਦੇ ਵਿਕਾਸ ਲਈ 8 ਕਰੋਡ਼ 50 ਲੱਖ ਦੀ ਰਾਸ਼ੀ ਦਾ ਵਿਸ਼ੇਸ਼ ਪੈਕੇਜ ਦਿੱਤਾ ਹੈ। ਜਿਸ ਸਬੰਧੀ ਨਗਰ ਕੌਂਸਲ ਵਲੋਂ ਜਿਨ੍ਹਾਂ ਪ੍ਰੋਜੈਕਟਾ ਲਈ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਸੀ, ਉਨ੍ਹਾਂ ਲਈ ਮੰਨਜ਼ੂਰੀ ਦਿੱਤੀ ਗਈ ਹੈ। ਇਸ ਤਹਿਤ ਸ਼ਹਿਰ ’ਚ ਜਿਥੇ ਪਿਛਲੇ 40 ਸਾਲ ਤੋਂ ਖਸਤਾ ਹਾਲਤ ਬੱਸ ਅੱਡੇ ਨੂੰ ਮਾਡਲ ਬੱਸ ਅੱਡਾ ਬਣਾਇਆ ਜਾਵੇਗਾ, ਉਥੇ ਹੀ ਸ਼ਹਿਰ ’ਚ ਸ਼ਹਿਰ ਨਿਵਾਸੀਆਂ ਦੇ ਸੈਰ ਕਰਨ ਲਈ 2 ਅਤੀ ਆਧੁਨਿਕ ਪਾਰਕ, ਨੌਜਵਾਨਾਂ ਲਈ ਅਤਿ ਆਧੁਨਿਕ ਖੇਡ ਸਟੇਡੀਅਮ, ਕਮਿਉਨਿਟੀ ਹਾਲ ਅਤੇ ਇੰਡੋ ਸਟੇਡੀਅਮ ਦਾ ਨਿਰਮਾਣ ਨਗਰ ਕੌਂਸਲ ਵਲੋਂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਦੇ ਬਹੁਤੇ ਖੇਤਰਾਂ ਵਿਚ ਅਧੂਰੇ ਸੀਵਰੇਜ ਨੂੰ ਪੂਰਾ ਕੀਤਾ ਜਾਵੇਗਾ। ਪ੍ਰਧਾਨ ਬੰਟੀ ਨੇ ਦੱਸਿਆ ਕਿ ਇਨਾਂ ਕੰਮਾਂ ਦੇ ਨੀਂਹ ਪੱਥਰ ਆਉਂਦੇ ਦਿਨਾਂ ਵਿਚ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਵਲੋਂ ਰੱਖੇ ਜਾਣਗੇ ਅਤੇ ਆਉਂਦੇ ਇਕ ਸਾਲ ਵਿਚ ਇਹ ਸਮੂਚੇ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਕੇ ਲੋਕ ਅਰਪਣ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਮਨਜੀਤ ਸਿੰਘ ਸਭਰਾ, ਸਖਦੇਵ ਸਿੰਘ, ਗੁਰਪਿੰਦਰ ਸਿੰਘ ਚਾਹਲ, ਨਿਰਮਲ ਸਿੰਘ ਸਿੱਧੂ, ਸਚਿਨ ਟੰਡਨ, ਸੁਖਬੀਰ ਸਿੰਘ ਸੁੱਖਾ, ਚਮਕੌਰ ਸਿੰਘ ਕੌਂਸਲਰ, ਸੰਦੀਪ ਸਿੰਘ ਸੰਧੂ, ਵਿੱਕੀ ਬਜਾਜ ਤੋਂ ਇਲਾਵਾ ਹੋਰ ਹਾਜ਼ਰ ਸਨ।
