ਮੋਗਾ ਦੀ ਵਰਕਸ਼ਾਪ ਤੋਂ ਦਿਨ-ਦਿਹਾੜੇ ਨੌਜਵਾਨਾਂ ਨੇ ਚੋਰੀ ਕੀਤੀ ਕਾਰ
Thursday, Dec 12, 2019 - 05:55 PM (IST)

ਮੋਗਾ (ਵਿਪਨ) - ਮੋਗਾ ਦੇ ਡੀ.ਸੀ.ਕੰਪਲੈਕਸ ਨੇੜੇ ਰਾਮੀਰਾ ਮੋਟਰ ਵਰਕਸ਼ਾਪ ਦੇ ਬਾਹਰ ਖੜ੍ਹੀ ਕਾਰ 2 ਨੌਜਵਾਨਾਂ ਵਲੋਂ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਚੋਰੀ ਕਰਨ ਦੀ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਹੋ ਗਈ ਹੈ, ਜਿਸ ਦੇ ਆਧਾਰ ’ਤੇ ਮੌਕੇ ’ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਮੋਟਰ ਕੰਪਨੀ ਦੇ ਮੈਨੇਜਰ ਨੇ ਕਿਹਾ ਕਿ ਚੋਰੀ ਹੋਈ ਬਿ੍ਜਾ ਗੱਡੀ ਦਾ ਮਾਲਕ ਭਗਪੁਰਾਨ ਦਾ ਰਹਿਣ ਵਾਲਾ ਹੈ। ਉਹ ਆਪਣੀ ਗੱਡੀ ਠੀਕ ਕਰਵਾਉਣ ਲਈ ਇਥੇ ਛੱਡ ਕੇ ਗਿਆ ਸੀ, ਜਿਸ ਨੂੰ 2 ਨੌਜਵਾਨ ਚੋਰੀ ਕਰਕੇ ਲੈ ਗਏ। ਦੂਜੇ ਪਾਸੇ ਪੁਲਸ ਨੇ ਮੈਨੇਜਰ ਦੇ ਬਿਆਨਾਂ ’ਤੇ ਉਕਤ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।