ਗਾਊਸ਼ਾਲਾ ''ਚੋਂ ਸੇਵਾ ਕਰਕੇ ਪਰਤ ਰਹੇ ਬਜ਼ੁਰਗ ਨੂੰ ਸਾਨ੍ਹ ਨੇ ਉਤਾਰਿਆ ਮੌਤ ਦੇ ਘਾਟ

Thursday, Jul 16, 2020 - 05:29 PM (IST)

ਗਾਊਸ਼ਾਲਾ ''ਚੋਂ ਸੇਵਾ ਕਰਕੇ ਪਰਤ ਰਹੇ ਬਜ਼ੁਰਗ ਨੂੰ ਸਾਨ੍ਹ ਨੇ ਉਤਾਰਿਆ ਮੌਤ ਦੇ ਘਾਟ

ਮੋਗਾ (ਆਜ਼ਾਦ) : ਅੱਜ ਤੜਕਸਾਰ ਮੋਗਾ ਨੇੜਲੇ ਪਿੰਡ ਧੱਲੇਕੇ ਵਿਖੇ ਗਊਸ਼ਾਲਾ ਪੰਜ ਪੀਰ ਵਿਚ ਸੇਵਾ ਕਰਦੇ ਬਜ਼ੁਰਗ ਸੇਵਾਦਾਰ ਕੁਲਵੰਤ ਸਿੰਘ ਉਰਫ ਕਾਲਾ ਬਾਬਾ (70) ਦੀ ਇਕ ਲਾਵਾਰਿਸ ਸਾਨ੍ਹ ਨੇ ਮਾਰ-ਮਾਰ ਕੇ ਹੱਤਿਆ ਕਰ ਦਿੱਤੀ। ਇਸ ਸਬੰਧ ਵਿਚ ਮ੍ਰਿਤਕ ਦੇ ਭਤੀਜੇ ਲਖਵੀਰ ਸਿੰਘ ਪੁੱਤਰ ਕਰਮਜੀਤ ਸਿੰਘ ਨਿਵਾਸੀ ਪਿੰਡ ਚੋਗਾਵਾਂ ਦੇ ਬਿਆਨਾਂ 'ਤੇ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਬੂਟਾ ਸਿੰਘ ਵਲੋਂ 174 ਦੀ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋਂ : ਸੋਹਣੀ ਦਿੱਖ ਲਈ ਕੇਸ ਕਟਵਾਉਣ ਵਾਲੇ ਨੌਜਵਾਨਾਂ ਨੂੰ ਜਥੇਦਾਰ ਦਾ ਭਾਵੁਕ ਸੰਦੇਸ਼

ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਉਰਫ ਕਾਲਾ ਬਾਬਾ ਵੱਖ-ਵੱਖ ਗਊਸ਼ਲਾਵਾਂ ਪਿੰਡ ਕਪੂਰੇ, ਪਿੰਡ ਧੱਲੇਕੇ ਅਤੇ ਹੋਰਨਾਂ ਵਿਚ ਸੇਵਾ ਕਰਦਾ ਸੀ। ਕੁੱਝ ਦਿਨਾਂ ਤੋਂ ਉਹ ਪਿੰਡ ਧੱਲੇਕੇ ਵਿਚ ਗਊਸ਼ਾਲਾ ਦੀ ਸੇਵਾ ਕਰਦਾ ਸੀ। ਅੱਜ ਸਵੇਰੇ ਲਾਵਾਰਿਸ ਭੂਤਰੇ ਸਾਨ੍ਹ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਉਸ ਨੂੰ ਪਟਕ-ਪਟਕ ਕੇ ਮਾਰ ਦਿੱਤਾ, ਜਿਸ ਦਾ ਪਤਾ ਤੜਕਸਾਰ ਆਉਣ-ਜਾਣ ਵਾਲੇ ਲੋਕਾਂ ਨੂੰ ਲੱਗਾ ਤਾਂ ਉਨ੍ਹਾਂ ਇਸ ਦੀ ਜਾਣਕਾਰੀ ਪ੍ਰਬੰਧਕਾਂ ਅਤੇ ਪੁਲਸ ਨੂੰ ਦਿੱਤੀ। ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ।

ਇਹ ਵੀ ਪੜ੍ਹੋਂ :  ਸਾਊਦੀ 'ਚ ਮਰੇ ਪਰਮਜੀਤ ਦੀ 4 ਮਹੀਨੇ ਬਾਅਦ ਪਿੰਡ ਪੁੱਜੀ ਲਾਸ਼, ਹੋਇਆ ਅੰਤਿਮ ਸੰਸਕਾਰ


author

Baljeet Kaur

Content Editor

Related News