ਮੋਗਾ: ਸਕ੍ਰੀਨਿੰਗ ਕਰਵਾਉਣ ਆਏ ਪ੍ਰਵਾਸੀ ਮਜ਼ਦੂਰ ਭੁੱਲੇ ਸੋਸ਼ਲ ਡਿਸਟੈਂਸਿੰਗ (ਤਸਵੀਰਾਂ)
Friday, May 08, 2020 - 12:54 PM (IST)
ਮੋਗਾ (ਗੋਪੀ ਰਾਊਕੇ): ਜ਼ਿਲਾ ਪ੍ਰਸ਼ਾਸਨ ਵਲੋ ਜ਼ਿਲੇ ਦੇ ਪ੍ਰਵਾਸੀਆਂ ਦਾ ਕੋਰੋਨਾ ਸਬੰਧੀ ਸਿਹਤ ਮੁਆਇਨਾ ਕਰਕੇ ਆਪਣੇ ਪ੍ਰਦੇਸ਼ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ।ਇਸ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਵਲੋਂ ਇਨ੍ਹਾਂ ਲੋਕਾਂ ਦੀ ਵਾਪਸ ਘਰ ਪਹੁੰਚਣ 'ਚ ਮਦਦ ਕੀਤੀ ਜਾ ਰਹੀ ਹੈ, ਜਿਸ ਤਹਿਤ ਵੱਖ-ਵੱਖ ਥਾਵਾਂ ਤੇ ਸਕ੍ਰੀਨਿੰਗ ਕੈਪ ਲਗਾ ਕੇ ਪਹਿਲਾਂ ਇਨ੍ਹਾਂ ਦੀ ਸਿਹਤ ਦਾ ਮੁਆਇਨਾ ਕੀਤਾ ਜਾ ਰਿਹਾ ਹੈ।
ਸਕ੍ਰੀਨਿੰਗ ਕਰਵਾਉਣ ਆਏ ਪ੍ਰਵਾਸੀ ਮਜ਼ਦੂਰ ਸੋਸ਼ਲ ਡਿਸਟੈਂਸਿੰਗ ਕਰਨਾ ਭੁੱਲ ਗਏ ਹਨ। ਜਦੋਂ ਉਨ੍ਹਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੈਂ ਪਿਛਲੇ 2 ਮਹੀਨੇ ਤੋਂ ਬਿਨਾਂ ਕਮਾਈ ਦੇ ਆਪਣਾ ਗੁਜਾਰਾ ਕਰ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਇਹ ਕਰਫ਼ਿਊ ਨਹੀਂ ਖੁੱਲ੍ਹਦਾ ਤੱਦ ਤੱਕ ਉਹ ਆਪਣੇ ਰਾਜਾਂ ਵਿੱਚ ਹੀ ਰਹਿਣਗੇ । ਉਨ੍ਹਾਂ ਨੇ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਦੇ ਚਲਦੇ ਉਹ ਇਕੱਲੇ ਇਸਦੀ ਪਾਲਣਾ ਨਹੀਂ ਕਰ ਸਕਦੇ। ਸਾਰੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਯਕੀਨੀ ਬਣਾਉਣਾ ਹੋਵੇਗਾ । ਉਨ੍ਹਾਂ ਨੇ ਕਿਹਾ ਕਿ ਸਵੇਰੇ ਇਕ ਪੁਲਸ ਅਧਿਕਾਰੀ ਜ਼ਰੂਰ ਆਇਆ ਸੀ ਪਰ ਉਸ ਤੋਂ ਬਾਅਦ ਕੋਈ ਨਹੀਂ ਆਇਆ।