ਮੋਗਾ ਪੁਲਸ ਵੱਲੋਂ 2 ਨਸ਼ਾ ਤਸਕਰ ਭਰਾਵਾਂ ਦੀ ਜਾਇਦਾਦ ਜ਼ਬਤ
Wednesday, Oct 23, 2024 - 07:12 PM (IST)
ਮੋਗਾ (ਕਸ਼ਿਸ਼ ਸਿੰਗਲਾ) : ਪੰਜਾਬ ਸਰਕਾਰ ਦੇ ਨਿਰਦੇਸ਼ਾ ਤੇ ਨਸ਼ਾ ਤਸਰਕਾਂ ਦੀ ਜਾਇਦਾਦ ਜ਼ਬਤ ਕਰਨ ਦੀ ਚਲਾਈ ਜਾ ਰਹੀ ਵਿਸ਼ੇਸ ਮੁਹਿੰਮ ਤਹਿਤ ਮੋਗਾ ਪੁਲਸ ਨੇ ਦੋ ਭਰਾਵਾਂ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਅਜੈ ਗਾਂਧੀ ਨੇ ਦੱਸਿਆ ਕਿ ਧਰਮਕੋਟ ਦੇ ਡੀਐੱਸਪੀ ਰਮਨਦੀਪ ਸਿੰਘ ਅਤੇ ਥਾਣਾ ਫਤਿਹਗੜ੍ਹ ਪੰਜਤੂਰ ਦੇ ਮੁਖੀ ਸੁਨੀਤਾ ਰਾਣੀ ਵਲੋਂ ਅੱਜ 2 ਕਥਿਤ ਨਸ਼ਾ ਤਸਕਰਾਂ ਸੋਨਾ ਸਿੰਘ ਅਤੇ ਬਲਦੇਵ ਸਿੰਘ ਨਿਵਾਸੀ ਮਦਾਰਪੁਰ ਦੀ ਜਾਇਦਾਦ ਜੋਂ 73 ਲੱਖ 55 ਹਜ਼ਾਰ 600 ਦੀ ਕੀਮਤ ਬਣਦੀ ਹੈ, ਅਟੇਚ ਕੀਤੀ ਗਈ ਹੈ ਤੇ ਇੰਨ੍ਹਾਂ ਦੇ ਘਰ ਦੇ ਬਾਹਰ ਪੋਸਟਰ ਚਿਪਕਾਏ ਗਏ।
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਸੋਨਾ ਅਤੇ ਉਸਦੇ ਭਰਾ ਬਲਦੇਵ ਸਿੰਘ ਦੇ ਵਿਰੁੱਧ ਮੋਗਾ ਪੁਲਸ ਵਲੋਂ 12 ਸਤੰਤਬਰ 2021 ਨੂੰ 2 ਕਿਲੋਂ 20 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਮਾਮਲਾ ਦਰਜ ਕੀਤਾ ਸੀ। ਮਾਮਲੇ 'ਚ ਪੁਲਸ ਸਬੰਧੀ ਉੱਚ ਅਧਿਕਾਰੀਆਂ ਨੇ ਲਿਖ ਕੇ ਭੇਜਿਆ ਗਿਆ ਸੀ ਜਿਸ ਉਪਰੰਤ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਵਲੋਂ ਮੰਨਜ਼ੂਰੀ ਮਿਲਣ ਤੋਂ ਕਾਰਵਾਈ ਕੀਤੀ ਗਈ ਹੈ। ਡੀਐੱਸਪੀ ਰਮਨਦੀਪ ਸਿੰਘ ਨੇ ਕਿਹਾ ਕਿ ਨਸ਼ਾ ਤਸਕਰੀ ਰੋਕਣ ਲਈ ਇਹ ਜਾਇਦਾਦ ਜ਼ਬਤ ਕੀਤੀ ਜਾਂਦੀ ਹੈ।