ਮੋਗਾ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, 24 ਕਿਲੋ ਅਫ਼ੀਮ ਅਤੇ 4 ਲੱਖ ਦੀ ਡਰੱਗ ਮਨੀ ਸਣੇ ਦੋਸ਼ੀ ਗ੍ਰਿਫ਼ਤਾਰ

Sunday, Oct 17, 2021 - 03:26 PM (IST)

ਮੋਗਾ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, 24 ਕਿਲੋ ਅਫ਼ੀਮ ਅਤੇ 4 ਲੱਖ ਦੀ ਡਰੱਗ ਮਨੀ ਸਣੇ ਦੋਸ਼ੀ ਗ੍ਰਿਫ਼ਤਾਰ

ਮੋਗਾ (ਵਿਪਨ ਓਂਕਾਰਾ): ਮੋਗਾ ਪੁਲਸ ਨੂੰ ਅੱਜ ਉਸ ਸਮੇਂ ਭਾਰੀ ਸਫ਼ਲਤਾ ਮਿਲੀ ਜਦੋਂ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਕੀਕਰ ਸਿੰਘ ਨੂੰ ਮੁਕਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਰਿੰਪੀ ਜੋ ਕਿ ਅਫ਼ੀਮ ਦੀ ਤਸਕਰੀ ਕਰਦਾ ਹੈ ਅਤੇ ਉਹ ਅੱਜ ਆਪਣੀ ਕਾਰ ਨੰ.PB 04 AD 7962 ’ਤੇ ਅਫ਼ੀਮ ਰੱਖ ਅੱਗੇ ਸਪਲਾਈ ਕਰਨ ਲਈ ਜਾ ਰਿਹਾ ਹੈ।

ਇਹ ਵੀ ਪੜ੍ਹੋ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਖਾਧੀ ਸਲਫ਼ਾਸ, ਪੁੱਤਰ ਦੇ ਸਾਹਮਣੇ ਪਿਓ ਨੇ ਤੜਫ਼-ਤੜਫ਼ ਕੇ ਤੋੜਿਆ ਦਮ 

ਪੁਲਸ ਨੇ ਤੁਰੰਤ ਐੱਸ.ਪੀ.ਡੀ. ਜਤਿੰਦਰ ਸਿੰਘ ਦੀ ਅਗਵਾਈ ’ਚ ਮੋਗਾ ਕੋਟਕਪੁਰਾ ਬਾਈਪਾਸ ’ਤੇ ਨਾਕਾ ਲਗਾਇਆ ਅਤੇ ਗੁਰਪ੍ਰੀਤ ਸਿੰਘ ਦੀ ਕਾਰ ਦੀ ਤਲਾਸ਼ੀ ਲਈ, ਜਿਸ ’ਚ ਪੁਲਸ ਨੂੰ 24 ਕਿਲੋ ਅਫ਼ੀਮ ਜੋ ਕਿ ਅੱਗੇ ਵੇਚਣ ਲਈ ਜਾ ਰਹੇ ਸਨ ਬਰਾਮਦ ਕੀਤੀ ਅਤੇ ਉਹ ਹੀ ਕਾਰ ’ਚੋਂ 4 ਲੱਖ ਦੀ ਡਰੱਗ ਮਨੀ ਵੀ ਬਰਾਮਦ ਹੋਈ, ਉੱਥੇ ਐੱਸ.ਐੱਸ.ਪੀ. ਸੁਰਿੰਦਰ ਜੀਤ ਮੰਡ ਦੇ ਦਿਸ਼ਾ-ਨਿਰਦੇਸ਼ ’ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਧਾਰਾ 18, 61, 85 ਐੱਨ.ਡੀ.ਪੀ.ਐੱਸ ਐੱਕਟ ਦੇ ਅਧੀਨ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਜਾਂਚ ਕੀਤੀ ਜਾਵੇਗੀ ਕਿ ਦੋਸ਼ੀ ਗੁਰਪ੍ਰੀਤ ਸਿੰਘ ਇਹ ਅਫ਼ੀਮ ਕਿੱਥੋਂ ਲਿਆਂਦਾ ਸੀ ਅਤੇ ਅੱਗੇ ਕਿੱਥੇ ਸਪਲਾਈ ਕਰਦਾ ਸੀ। 

ਇਹ ਵੀ ਪੜ੍ਹੋ ਪਟਿਆਲਾ ਤੋਂ ਬਾਅਦ ਅੰਮ੍ਰਿਤਸਰ ਦੇ ਬੱਸ ਅੱਡੇ ’ਤੇ ਰਾਜਾ ਵੜਿੰਗ ਨੇ ਮਾਰਿਆ ਛਾਪਾ, ਬਾਦਲਾਂ ’ਤੇ ਵੀ ਲਾਏ ਰਗੜੇ


author

Shyna

Content Editor

Related News