ਮੋਗਾ ਵਾਸੀਆਂ ਲਈ ਰਾਹਤ ਭਰੀ ਖਬਰ, 7 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ''ਤੇ ਮਿਲੀ ਛੁੱਟੀ
Sunday, May 10, 2020 - 06:06 PM (IST)
ਮੋਗਾ (ਸੰਦੀਪ ਸ਼ਰਮਾ): ਪਹਿਲਾਂ ਕੋਰੋਨਾ ਪਾਜ਼ੇਟਿਵ ਆਉਣ ਅਤੇ ਬਾਅਦ 'ਚ ਪੀ.ਜੀ.ਆਈ. ਰਿਪੋਰਟ 'ਚ ਨੈਗੇਟਿਵ ਆਏ ਸੱਤ ਲੋਕਾਂ ਨੂੰ ਅੱਜ ਡਿਸਚਾਰਜ ਕੀਤਾ ਗਿਆ ਹੈ। ਕੋਰੋਨਾ ਜਾਂਚ ਨੂੰ ਲੈ ਕੇ ਜ਼ਿਲੇ 'ਚ ਕੁੱਝ ਸ਼ੱਕੀ ਮਰੀਜ਼ਾਂ ਦੀ ਰਿਪੋਰਟ 'ਚ ਡਬਲਿੰਗ ਹੋਣ ਦੇ ਕਾਰਨ ਲੈਬੋਟਰੀ ਸਟਾਫ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਜਾਂਚ ਦੌਰਾਨ ਇਕ ਹੀ ਸੈਂਪਲ ਦੇ ਬਦਲੇ ਦੋ-ਦੋ ਰਿਪੋਰਟ ਆਉਣ ਨਾਲ ਜਿੱਥੇ ਸਿਹਤ ਵਿਭਾਗ ਦੇ ਅਧਿਕਾਰੀ ਅਸਮੰਜਸ ਸਥਿਤੀ ਤੋਂ ਨਿਕਲ ਰਹੇ ਹਨ, ਉੱਥੇ ਲੋਕਾਂ 'ਚ ਵੀ ਇਸ ਮਾਮਲੇ ਨੂੰ ਲੈ ਕੇ ਦਹਿਸ਼ਤ ਬਣੀ ਹੋਈ ਹੈ, ਜਿਸ ਨੂੰ ਲੈ ਕੇ ਸਿਵਲ ਸਰਜਨ ਡਾ.ਆਦੇਸ਼ ਕੰਗ ਅਤੇ ਸਹਾਇਕ ਸਿਵਿਲ ਸਰਜਨ ਡਾ. ਜਸਵੰਤ ਸਿੰਘ ਨੇ ਇਨ੍ਹਾਂ ਰਿਪੋਰਟਾਂ ਸਬੰਧੀ ਪੇਸ਼ ਆ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਡਾਇਰੈਕਟਰ ਸਿਹਤ ਵਿਭਾਗ ਨੂੰ ਲਿਖਤੀ ਰੂਪ 'ਚ ਸ਼ਿਕਾਇਤ ਵੀ ਕੀਤੀ ਹੈ।
ਇਹ ਵੀ ਪੜ੍ਹੋ: ਮਦਰਜ਼ ਡੇਅ : ਪ੍ਰਨੀਤ ਕੌਰ ਨੇ ਕੋਰੋਨਾ ਖਿਲਾਫ਼ ਜੰਗ ਲੜ ਰਹੀਆਂ ਮਾਵਾਂ ਨੂੰ ਦੱਸਿਆ 'ਕੋਰੋਨਾ ਯੋਧੇ'
ਇਸ ਮਾਮਲੇ 'ਚ ਸ਼ਾਮਲ ਸਿਵਿਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਸੱਤ ਮਰੀਜ਼ਾਂ ਦੀ ਰਿਪੋਰਟ ਸਿਵਿਲ ਸਰਜਨ ਦੇ ਆਦੇਸ਼ਾਂ 'ਤੇ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਫਿਰ ਸੈਂਪਲ ਭੇਜ ਕੇ ਕਰਵਾਈ ਸੀ, ਜਿਸ ਨੇ ਇਕ ਵਾਰ ਫਿਰ ਵਿਭਾਗੀ ਲੈਬੋਰਟਰੀ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਨ੍ਹਾਂ ਦੀ ਰਿਪੋਰਟ ਵਿਭਾਗੀ ਲੈਬ ਦੇ ਮੁਤਾਬਕ ਪਹਿਲਾਂ ਪਾਜ਼ੇਟਿਵ ਪਾਈ ਗਈ ਸੀ, ਪਰ ਪੀ.ਜੀ.ਆਈ. ਦੀ ਰਿਪੋਰਟ 'ਚ ਇਹ ਸੱਤ ਮਰੀਜ਼ ਨੈਗੇਟਿਵ ਪਾਏ ਗਏ ਹਨ। ਉੱਥੇ ਸ਼ਨੀਵਾਰ ਦੇਰ ਸ਼ਾਮ ਬਾਘਾਪੁਰਾਣਾ ਦੇ ਪਿੰਡ ਨਥੂਵਾਲਾ ਨਿਵਾਸੀ ਇਕ ਵਿਅਕਤੀ ਕੋਰੋਨਾ ਪੀੜਤ ਪਾਇਆ ਗਿਆ ਹੈ। ਦੂਜੇ ਪਾਸੇ ਐਤਵਾਰ ਦੀ ਸਵੇਰੇ ਆਈ ਲੈਬੋਰਟਰੀ ਦੀ ਰਿਪੋਰਟ ਮੁਤਾਬਕ ਦੂਜੇ ਪ੍ਰਦੇਸ਼ਾਂ ਤੋਂ ਆਏ 18 ਸ਼ੱਕੀ ਮਰੀਜ਼ਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।
ਇਹ ਵੀ ਪੜ੍ਹੋ: ਨਸ਼ਾ ਛੱਡਣ ਤੋਂ ਬਾਅਦ ਡਾਂਸਰ ਦਾ ਵੱਡਾ ਖੁਲਾਸਾ, ਸਹੇਲੀ ਨੇ ਨਸ਼ੇ ਲਈ 5000 'ਚ ਵੇਚਿਆ ਬੱਚੀ ਨੂੰ
ਜ਼ਿਲੇ 'ਚ ਕੀਤੀ ਜਾ ਚੁੱਕੀ ਹੈ 1864 ਸ਼ੱਕੀ ਮਰੀਜ਼ਾਂ ਦੀ ਕੋਰੋਨਾ ਜਾਂਚ
ਮੋਗਾ ਜ਼ਿਲੇ 'ਚ ਸਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਯਾਤਰੀਆਂ, ਦੂਜੇ ਪ੍ਰਦੇਸ਼ਾਂ ਤੋਂ ਵਾਪਸ ਆਏ ਵਿਅਕਤੀਆਂ, ਸਿਹਤ ਵਿਭਾਗ ਦੇ ਕਰਮਚਾਰੀਆਂ, ਪੁਲਸ ਵਿਭਾਗ ਦੇ ਕਰਮਚਾਰੀਆਂ, ਆਸ਼ਾ ਵਰਕਰਾਂ, ਆਂਗਨਵਾੜੀ ਕਰਮਚਾਰੀਆਂ ਸਮੇਤ ਪਾਜ਼ੇਟਿਵ ਆਏ ਮਰੀਜ਼ਾਂ ਦੇ ਨਾਲ ਜੁੜੇ ਕੁੱਲ 1864 ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਕਰਵਾਈ ਜਾ ਚੁੱਕੀ ਹੈ, ਜਿਨ੍ਹਾਂ 'ਚੋਂ ਹੁਣ ਤੱਕ 1238 ਦੀ ਰਿਪੋਕਟ ਨੈਗੇਟਿਵ ਆ ਚੁੱਕੀ ਹੈ, ਉੱਥੇ ਜੇਕਰ ਪੈਂਡਿੰਗ ਰਿਪੋਰਟ ਦੀ ਗੱਲ ਕੀਤੀ ਜਾਵੇ ਤਾਂ 578 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਪੈਂਡਿੰਗ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਤੋਂ ਬਚਾਅ ਦਾ ਸੰਦੇਸ਼ ਦੇਣ ਲਈ ਧਨੌਲਾ ਦੇ ਨੌਜਵਾਨ ਨੇ ਅਪਣਾਇਆ ਅਨੋਖਾ ਢੰਗ (ਤਸਵੀਰਾਂ)