ਮੋਗਾ: ਕਰਫਿਊ ਨੇ ਠੰਢੇ ਪਾਏ ਗਰੀਬਾਂ ਦੇ ਚੁੱਲ੍ਹੇ

03/25/2020 5:01:34 PM

ਮੋਗਾ (ਵਿਪਨ): ਕੋਰੋਨਾ ਵਾਇਰਸ ਦੇ ਕਾਰਨ ਪੰਜਾਬ 'ਚ ਐਤਵਾਰ ਤੋਂ ਚੱਲ ਰਹੇ ਕਰਫਿਊ ਦੇ ਬਾਅਦ ਅੱਜ ਪੂਰੇ ਦੇਸ਼ 'ਚ ਲਾਕ ਡਾਊਨ ਲਗਾ ਦਿੱਤਾ ਗਿਆ ਹੈ।ਉੱਥੇ ਹੀ ਇਸ ਨੂੰ ਲੈ ਕੇ ਆਮ ਜਨਤਾ ਨੂੰ ਵੀ ਸਾਰੀਆਂ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜੇਕਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਕਰੀਬ 300-400 ਝੁੱਗੀ ਝੋਪੜੀਆਂ, ਜਿੱਥੇ ਕਰੀਬ 3 ਤੋਂ 4 ਹਜ਼ਾਰ ਦੀ ਆਬਾਦੀ  ਹੈ, ਪਰ ਇਨ੍ਹਾਂ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ, ਕਿਉਂਕਿ ਇਨ੍ਹਾਂ ਕੋਲ ਨਾਂ ਤਾਂ ਸਰਕਾਰੀ ਡਾਕਟਰ ਇਨ੍ਹਾਂ ਬਸਤੀਆਂ 'ਚ ਪਹੁੰਚ ਰਿਹਾ ਹੈ ਅਤੇ ਨਾ ਹੀ ਇਨ੍ਹਾਂ ਲੋਕ ਦੇ ਕੋਲ ਕੁਝ ਖਾਣ ਨੂੰ ਹੈ।

ਇਹ ਵੀ ਪੜ੍ਹੋ: ਕਰਫਿਊ ਦਰਮਿਆਨ ਲਾੜਾ ਨਹੀਂ ਭੁੱਲਿਆ ਰੂਲ, ਇੰਝ ਕਰਵਾਇਆ ਵਿਆਹ

PunjabKesari

ਜਾਣਕਾਰੀ ਮੁਤਾਬਕ ਇਨ੍ਹਾਂ ਲੋਕਾਂ ਨੂੰ ਕੋਰੋਨਾ ਦੀ ਕੋਈ ਵੀ ਜਾਣਕਾਰੀ ਨਹੀਂ ਹੈ। ਬਸ ਇਨ੍ਹਾਂ ਨੂੰ ਇੰਨਾ ਪਤਾ ਹੈ ਕਿ ਕੋਈ ਬੀਮਾਰੀ ਫੈਲੀ ਹੋਈ ਹੈ ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕੀ ਘਰਾਂ ਦੇ ਅੰਦਰ ਹੀ ਰਹਿਣਾ ਹੈ। ਇਹ ਲੋਕ ਗਲੀਆਂ ਬਜ਼ਾਰਾਂ 'ਚੋਂ ਕਬਾੜ ਚੁੱਕਦੇ ਹਨ ਅਤੇ ਉਸ ਨੂੰ ਅੱਗੇ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ, ਪਰ ਹੁਣ ਇਨ੍ਹਾਂ ਦਾ ਕਬਾੜ ਵੀ ਨਹੀਂ ਵਿਕ ਰਿਹਾ, ਜਿਸ ਦੇ ਕਾਰਨ ਹੁਣ ਇਨ੍ਹਾਂ  ਦੇ ਘਰਾਂ ਦਾ ਰਾਸ਼ਨ ਵੀ ਖਤਮ ਹੋ ਰਿਹਾ ਹੈ। ਸਾਮਾਜਿਕ ਸੰਸਥਾਵਾਂ ਬਹੁਤ ਕਹਿ ਰਹੀਆਂ ਹਨ ਕਿ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਪਰ ਇਨ੍ਹਾਂ ਦੇ ਕੋਲ ਕੋਈ ਰਾਸ਼ਨ ਦੇਣ ਨਹੀਂ ਪਹੁੰਚੇ। ਕਿਹਾ ਜਾਂਦਾ ਹੈ ਇਨ੍ਹਾਂ ਗਰੀਬਾਂ ਦੇ ਕਿਸ ਤਰ੍ਹਾਂ ਘਰਾਂ ਦੇ ਚੁੱਲ੍ਹੇ ਠੰਢੇ ਹੋ ਰਹੇ ਹਨ। ਇਨ੍ਹਾਂ ਬਸਤੀ ਵਾਲਿਆਂ ਵਲੋਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਲੋਕਾਂ ਨੂੰ ਵੀ ਧਿਆਨ 'ਚ ਰੱਖਿਆ ਜਾਵੇ।

ਇਹ ਵੀ ਪੜ੍ਹੋ: ਪਟਿਆਲਾ: ਕੈਨੇਡਾ ਤੋਂ ਪਰਤੀ 19 ਸਾਲਾ ਕੁੜੀ ਦੇ ਸਿਹਤ ਵਿਭਾਗ ਨੇ ਲਏ ਟੈਸਟ

PunjabKesari

ਇਹ ਵੀ ਪੜ੍ਹੋ: ਕੋਰੋਨਾ ਸੰਕਟ 'ਚ ਵਿਧਾਇਕ ਆਵਲਾ ਦਾ ਵੱਡਾ ਐਲਾਨ, ਅਜਿਹਾ ਕਰਨ ਵਾਲੇ ਦੇਸ਼ ਦੇ ਪਹਿਲੇ ਵਿਧਾਇਕ ਬਣੇ


Shyna

Content Editor

Related News