ਮੋਗਾ:10 ਦਿਨਾਂ ਤੋਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਨਾ ਆਉਣ ''ਤੇ ਜ਼ਿਲ੍ਹਾ ਵਾਸੀਆਂ ਨੇ ਲਿਆ ਸੁੱਖ ਦਾ ਸਾਹ

05/28/2020 11:59:13 AM

ਮੋਗਾ (ਸੰਦੀਪ ਸ਼ਰਮਾ): ਪਿਛਲੇ 10 ਦਿਨਾਂ ਤੋਂ ਜ਼ਿਲ੍ਹੇ ਵਿਚ ਕੋਈ ਵੀ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਨਾ ਆਉਣ ਨਾਲ ਜਿੱਥੇ ਜ਼ਿਲ੍ਹਾ ਵਾਸੀਆਂ ਨੇ ਸੁੱਖ ਦਾ ਸ਼ਾਹ ਲਿਆ ਹੈ ਉਥੇ ਜ਼ਿਲ੍ਹਾ ਅਤੇ ਸਿਹਤ ਪ੍ਰਧਾਨ ਨੇ ਵੀ ਰਾਹਤ ਮਹਿਸੂਸ ਕੀਤੀ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਸਿਹਤ ਵਿਭਾਗ ਨੇ ਅੱਜ 149 ਸ਼ੱਕੀ ਲੋਕਾਂ ਦੇ ਸੈਂਪਲ ਲਏ ਹਨ। ਇੰਨ੍ਹਾਂ ਲਏ ਗਏ ਸੈਂਪਲਾਂ 'ਚੋਂ ਕੁੱਝ ਸੈਂਪਲ ਟੀ.ਬੀ., ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀਆਂ ਬੀਮਾਰੀਆਂ ਨਾਲ ਪੀੜ੍ਹਤਾਂ ਦੇ ਵੀ ਲਈ ਗਏ ਹਨ, ਜਿਨ੍ਹਾਂ ਦੀ ਸਰੀਰਕ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਅਜਿਹੀ ਦੁਰਪ੍ਰਭਾਵ ਦੇਣ ਵਾਲੀ ਬੀਮਾਰੀਆਂ ਦੇ ਕਾਰਨ ਘੱਟ ਹੋ ਚੁੱਕੀ ਹੈ, ਜਿਸ ਦੇ ਚੱਲਦੇ ਉਨ੍ਹਾਂ ਨੂੰ ਇਸ ਬੀਮਾਰੀ ਦਾ ਜ਼ਿਆਦਾ ਖ਼ਤਰਾ ਹੋਣ ਦਾ ਸ਼ੱਕ ਹੈ। ਬੇਸ਼ੱਕ ਜ਼ਿਲ੍ਹੇ 'ਚ ਸਥਿਤੀ ਬਿਲਕੁੱਲ ਠੀਕ ਹੈ, ਪਰ ਇਸ ਦੇ ਬਾਵਜੂਦ ਡਿਪਟੀ ਕਮਿਸ਼ਨਰ ਸੰਦੀਪ ਹੰਸ, ਐੱਸ.ਐੱਸ.ਪੀ. ਹਰਮਨਬੀਰ ਸਿੰਘ ਗਿੱਲ ਅਤੇ ਸਿਵਲ ਸਰਜਨ ਡਾ. ਅੰਦੇਸ਼ ਕੰਗ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦਾ ਕੋਈ ਵੀ ਰਿਸਕ ਲੈਣ ਨੂੰ ਤਿਆਰ ਨਹੀਂ ਹਨ, ਜਿਸ ਦੇ ਚੱਲਦੇ ਹਰ ਪਾਸੇ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।

ਜ਼ਿਲ੍ਹੇ 'ਚ ਹੁਣ ਤੱਕ ਲਏ ਜਾ ਚੁੱਕੇ ਹਨ 3509 ਕੋਰੋਨਾ ਜਾਂਚ ਦੇ ਸੈਂਪਲ
ਸਿਵਲ ਸਰਜਨ ਮੋਗਾ ਡਾ. ਅੰਦੇਸ਼ ਕੰਗ ਦੇ ਅਨੁਸਾਰ ਅੱਜ ਤੱਕ ਸਿਹਤ ਵਿਭਾਗ ਵਲੋਂ 3509 ਸ਼ੱਕੀ ਲੋਕਾਂ ਦੇ ਕੋਰੋਨਾ ਜਾਂਚ ਦੇ ਲਈ ਸੈਂਪਲ ਲਏ ਜਾ ਚੁੱਕੇ ਹਨ, ਜਿੰਨਾਂ ਵਿਚੋਂ ਐਨ.ਆਰ.ਆਈਜ਼, ਤੀਰਥ ਯਾਤਰੀ, ਪ੍ਰਵਾਸੀ ਲੋਕ, ਕਰਮਚਾਰੀ, ਪੁਲਸ ਕਰਮਚਾਰੀ ਅਤੇ ਟੀ.ਬੀ ਬਿਮਾਰੀ ਤੋਂ ਪੀੜ੍ਹਤ, ਡਾਇਬੀਟੀਜ਼ ਅਤੇ ਬਲੱਡ ਪ੍ਰੈਸ਼ਰ ਦੀ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ ਸ਼ਾਮਲ ਹਨ, ਉਥੇ ਅੱਜ ਵਿਭਾਗ ਵਲੋਂ 149 ਸ਼ੱਕੀ ਲੋਕਾਂ ਦੇ ਸੈਂਪਲ ਲੈਣ ਦੇ ਬਾਅਦ 341 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇੰਨ੍ਹਾਂ ਵਿਚੋਂ 24 ਦੇ ਕਰੀਬ ਜ਼ਿਲੇ ਵਿਚ ਪਿਛਲੇ ਦਿਨੀਂ ਵਿਦੇਸ਼ਾਂ ਤੋਂ ਵਾਪਸ ਆਏ ਲੋਕਾਂ ਦੀ ਰਿਪੋਰਟ ਵੀ ਸ਼ਾਮਲ ਹੈ। ਡਾ. ਕੰਗ ਦੇ ਅਨੁਸਾਰ ਅੱਜ ਲਏ ਗਏ ਸੈਂਪਲਾਂ ਵਿਚ ਜ਼ਿਲੇ ਦੇ ਵੱਖ ਵੱਖ ਬਲਾਕਾਂ ਨਾਲ ਸਬੰਧਤ ਲੋਕ ਸ਼ਾਮਲ ਹਨ।


Shyna

Content Editor

Related News