ਮੋਗਾ ''ਚ ਅਡਾਨੀ ਸੈਲੋ ਪਲਾਂਟ ਦਾ ਆਮ ਆਦਮੀ ਪਾਰਟੀ ਨੇ ਕੀਤਾ ਗਿਆ ਘਿਰਾਓ
Monday, Sep 28, 2020 - 01:45 PM (IST)
ਮੋਗਾ (ਵਿਪਨ) : ਪੂਰੇ ਪੰਜਾਬ 'ਚ ਜਿਥੇ ਇਕ ਪਾਸੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਉਥੇ ਹੀ ਬੀਤੀ ਰਾਤ ਰਾਸ਼ਟਰਪਤੀ ਵਲੋਂ ਵੀ ਖੇਤੀ ਬਿੱਲਾਂ 'ਤੇ ਮੋਹਰ ਲਗਾ ਦਿੱਤੀ ਗਈ ਹੈ। ਇਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਹੈ ਉਥੇ ਹੀ ਰਾਜਨੀਤਿਕ ਪਾਰਟੀਆਂ ਇਸ ਦਾ ਲਾਭ ਲੈਣ 'ਚ ਕੋਈ ਵੀ ਮੌਕਾ ਨਹੀਂ ਛੱਡ ਰਹੀਆਂ।
ਇਹ ਵੀ ਪੜ੍ਹੋ : ਭਾਰਤ ਸਰਕਾਰ ਨੇ ਖੇਤੀ ਬਿੱਲਾਂ 'ਤੇ ਨਹੀਂ ਸਗੋਂ ਕਿਸਾਨਾਂ ਦੇ ਡੈਥ ਵਾਰੰਟ 'ਤੇ ਕੀਤੇ ਹਸਤਾਖ਼ਰ: ਬਾਜਵਾ, ਦੂਲੋ
ਅੱਜ ਮੋਗਾ 'ਚ ਆਮ ਆਦਮੀ ਪਾਰਟੀ ਵਲੋਂ ਪਿੰਡ ਡਗਰੂ 'ਚ ਬਣੇ ਵਿਸ਼ਾਲ ਅਡਾਨੀ ਸੈਲੋ ਪਲਾਂਟ ਦੇ ਬਾਹਰ ਬਰਨਾਲਾ ਦੇ ਵਿਧਾਇਕ ਮੀਤ ਹੇਅਰ, ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਹਲਕਾ ਇੰਚਾਰਜ ਨਵਦੀਪ ਸਿੰਘ ਦੀ ਅਗਵਾਈ 'ਚ ਸੈਂਕੜਿਆਂ ਦੀ ਗਿਣਤੀ 'ਚ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਅਡਾਨੀ ਐਗਰੋ ਦੀਆਂ ਕੰਧਾਂ 'ਤੇ 'ਗੋ ਬੈਕ' ਲਿੱਖ ਦਿੱਤੇ ਤੇ ਅਡਾਨੀ ਦੇ ਬੋਰਡ ਨੂੰ ਵੀ ਇੱਟਾਂ ਮਾਰ ਕੇ ਤੋੜ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਕਿਸੀ ਵੀ ਤਰ੍ਹਾਂ ਦਾ ਰਾਜਨੀਤਿਕ ਲਾਭ ਲੈਣ ਲਈ ਪਾਰਟੀਆਂ ਕਿਸਾਨਾਂ ਨਾਲ ਨਹੀਂ ਰਹੀਆਂ ਬਲਕਿ ਕਿਸਾਨੀ ਨੂੰ ਬਚਾਉਣ ਲਈ ਉਨ੍ਹਾਂ ਦਾ ਸਮਰਥਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਸੰਘਰਸ਼ 'ਚ ਕਿਸਾਨਾਂ ਦਾ ਸਾਥ ਦੇਣਗੇ।
ਇਹ ਵੀ ਪੜ੍ਹੋ : ਆਈਲੈਟਸ ਵਾਲੀ ਕੁੜੀ ਨਾਲ ਮੰਗਣੀ ਕਰਵਾਉਣੀ ਪਈ ਭਾਰੀ, ਵਿਦੇਸ਼ ਪੁੱਜਦੇ ਹੀ ਕਰ ਦਿੱਤਾ ਕਾਰਾ