ਮੋਦੀ ਦੇ ਨਵਰਤਨਾਂ ਨੇ ਚੁੱਕੀ ਸਹੁੰ; 4 ਮੰਤਰੀਆਂ ਨੂੰ ਮਿਲੀ ਤਰੱਕੀ, ਇਕ ਨਜ਼ਰ ''ਨਿਊ ਇੰਡਿਆ ਦੀ ਨਵੀਂ ਟੀਮ ''ਤੇ

Sunday, Sep 03, 2017 - 04:21 PM (IST)

ਮੋਦੀ ਦੇ ਨਵਰਤਨਾਂ ਨੇ ਚੁੱਕੀ ਸਹੁੰ; 4 ਮੰਤਰੀਆਂ ਨੂੰ ਮਿਲੀ ਤਰੱਕੀ, ਇਕ ਨਜ਼ਰ ''ਨਿਊ ਇੰਡਿਆ ਦੀ ਨਵੀਂ ਟੀਮ ''ਤੇ

ਨਵੀਂ ਦਿੱਲੀ — 2019 ਦੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਕੈਬਨਿਟ ਦਾ ਵਿਸਥਾਰ ਕੀਤਾ। 3 ਸਾਲ ਦੇ ਕਾਰਜਕਾਲ 'ਚ ਮੋਦੀ ਕੈਬਨਿਟ ਦਾ ਇਹ ਤੀਸਰਾ ਵਿਸਥਾਰ ਹੈ। ਇਸ ਵਾਰ 9 ਨਵੇਂ ਚਿਹਰਿਆਂ ਨੂੰ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਅਤੇ ਇਸ ਦੇ ਨਾਲ ਹੀ 4 ਮੌਜੂਦਾ ਮੰਤਰੀਆਂ ਦੇ ਪ੍ਰਦਰਸ਼ਨ ਦੇ ਅਧਾਰ 'ਤੇ ਉਨ੍ਹਾਂ ਦੀ ਪ੍ਰਮੋਸ਼ਨ ਕੀਤੀ ਗਈ। ਪ੍ਰਧਾਨ ਮੰਤਰੀ ਨੇ ਕੈਬਿਨੇਟ ਤੋਂ ਪਹਿਲਾਂ ਇਨ੍ਹਾਂ ਮੰਤਰੀਆਂ ਨੂੰ ਨਾਸ਼ਤੇ 'ਤੇ ਬੁਲਾਇਆ ਅਤੇ ਨਿਊ ਇੰਡਿਆ ਦਾ ਟਾਰਗੇਟ ਸਾਹਮਣੇ ਰੱਖਿਆ।

PunjabKesari
ਇਕ ਨਜ਼ਰ ਮੋਦੀ ਦੇ ਰਤਨਾਂ 'ਤੇ
- ਸਾਬਕਾ ਕੇਂਦਰੀ ਗ੍ਰਹਿ ਸਕੱਤਰ ਆਰ.ਕੇ. ਸਿੰਘ ਨੇ ਰਾਜ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਮਨਮੋਹਨ ਸਰਕਾਰ 'ਚ ਗ੍ਰਹਿ ਸਕੱਤਰ ਰਹੇ ਆਰ.ਕੇ. ਸਿੰਘ ਬਿਹਾਰ ਦੇ ਆਰਾ ਤੋਂ ਸੰਸਦੀ  ਮੈਂਬਰ ਹਨ।
- ਅਲਫੋਂਸ ਕੰਨਨਥਨਮ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ , ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹਨ। 1994 'ਚ ਟਾਇਮਜ਼ ਪੱਤ੍ਰਿਕਾ ਦੀ 100 ਨੌਜਵਾਨ ਗਲੋਬਲ ਲੀਡਰ ਦੀ ਸੂਚੀ 'ਚ ਸ਼ਾਮਲ।
- ਯੂ.ਪੀ. ਦੇ ਬਾਗਪਤ ਤੋਂ ਸੰਸਦੀ ਮੈਂਬਰ ਸੱਤਿਆਪਾਲ ਸਿੰਘ ਰਾਜ ਮੰਤਰੀ ਬਣੇ। ਪੁਣੇ ਅਤੇ ਨਾਗਪੁਰ 'ਚ ਕਮਿਸ਼ਨਰ ਰਹੇ। ਉਹ ਮੁੰਬਈ ਪੁਲਸ 'ਚ ਵੀ ਕਮਿਸ਼ਨਰ ਰਹੇ।
- ਗਜਿੰਦਰ ਸਿੰਘ ਸ਼ੇਖਾਵਤ ਕੇਂਦਰ ਸਰਕਾਰ 'ਚ ਰਾਜ ਮੰਤਰੀ ਬਣੇ, ਉਹ ਜੋਧਪੁਰ ਦੇ ਸੰਸਦੀ ਮੈਂਬਰ ਹਨ। ਸ਼ੇਖਾਵਤ ਤਕਨੀਕ ਸਮਝਣ ਵਾਲੇ ਪ੍ਰਗਤੀਸ਼ੀਲ ਕਿਸਾਨ ਹਨ ਅਤੇ ਸੰਸਦੀ ਦੀ ਸਥਾਈ ਕਮੇਟੀ ਦੇ ਮੈਂਬਰ ਹਨ।
- ਹਰਦੀਪ ਸਿੰਘ ਪੁਰੀ ਨੇ ਰਾਜ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਅਤੇ ਕਿਸੇ ਸਦਨ ਤੋਂ ਨਹੀਂ ਹਨ। ਵਿਦੇਸ਼ੀ ਨੀਤੀ ਅਤੇ ਰਾਸ਼ਟਰੀ ਸੁਰੱਖਿਆ 'ਚ ਮਾਹਰ ਹਨ। ਸੰਯੁਕਤ ਰਾਸ਼ਟਰ ਦੇ ਰਾਜਦੂਤ ਰਹੇ ਅਤੇ ਬ੍ਰਾਜੀਲ ਅਤੇ ਬ੍ਰਿਟੇਨ 'ਚ ਰਾਜਦੂਤ ਦਾ ਅਹੁਦਾ ਸੰਭਾਲਿਆ।
- ਅਨੰਤ ਕੁਮਾਰ ਹੇਗੜੇ ਕਰਨਾਟਕ ਤੋਂ ਲੋਕ ਸਭਾ ਸਾਂਸਦ ਹਨ। ਵਿਦੇਸ਼ ਅਤੇ ਮਾਨਵ ਸੰਸਾਧਨ ਮਾਮਲਿਆਂ 'ਤੇ ਬਣੀ ਸੰਸਦੀ ਕਮੇਟੀ ਦੇ ਵੀ ਮੈਂਬਰ ਹਨ। ਹੇਗੜੇ ਕੋਰਿਅਨ ਮਾਰਸ਼ਿਅਲ ਤਾਈਕਮਾਂਡੋ ਵੀ ਜਾਣਦੇ ਹਨ। ਹੇਗੜੇ ਕਦੰਬਾ ਦੇ ਫਾਊਂਡਰ ਪ੍ਰਧਾਨ ਹਨ ਜੋ ਕਿ ਇਕ ਐਨ.ਜੀ.ਓ. ਹੈ ਅਤੇ ਪੇਂਡੂ ਵਿਕਾਸ, ਸਿਹਤ ਵਰਗੇ ਖੇਤਰਾਂ ਲਈ ਕੰਮ ਕਰਦੀ ਹੈ।
- ਸ਼ਿਵ ਪ੍ਰਤਾਪ ਸਿੰਘ ਸ਼ੁਕਲਾ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦੇ ਸੰਸਦੀ ਮੈਂਬਰ ਹਨ ਇਸ ਦੇ ਨਾਲ ਹੀ ਉਹ ਸੰਸਦੀ ਕਮੇਟੀ(ਪੇਂਡੂ ਵਿਕਾਸ) ਦੇ ਮੈਂਬਰ ਵੀ ਹਨ। ਸ਼ਿਵ ਪ੍ਰਤਾਪ ਪੇਂਡੂ ਵਿਕਾਸ, ਸਿੱਖਿਆ ਅਤੇ ਜੇਲ ਸੁਧਾਰ ਦੇ ਲਈ ਕੀਤੇ ਗਏ ਕੰਮਾਂ ਲਈ ਆਪਣੀ ਪਛਾਣ ਰੱਖਦੇ ਹਨ।
ਐਮਰਜੈਂਸੀ ਦੇ ਦੌਰਾਨ ਉਹ ਮੇਂਟਨੈਂਸ ਆਫ ਇੰਨਟਰਨਲ ਸਿਕਿਓਰਟੀ ਐਕਟ(ਮੀਸਾ) ਦੇ ਤਹਿਤ 19 ਮਹੀਨੇ ਜੇਲ ਰਹੇ ਸਨ।
- ਵਿਰੇਂਦਰ ਕੁਮਾਰ  ਮੱਧ ਪ੍ਰਦੇਸ਼ ਦੇ ਟਿਕਮਗੜ੍ਹ ਤੋਂ ਲੋਕ ਸਭਾ ਦੇ ਸੰਸਦੀ ਮੈਂਬਰ ਹਨ। ਇਹ ਦਲਿਤ ਜਾਤੀ ਤੋਂ ਆਏ ਹਨ। ਉਨ੍ਹਾਂ ਨੇ ਆਪਣੀ ਜਾਤ ਦੇ ਨਾਲ ਜੁੜੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਨੌਜਵਾਨਾਂ ਨੂੰ ਆਪਣੇ ਨਾਲ ਜੋੜਣ ਦਾ ਕੰਮ ਵੀ ਕਰ ਰਹੇ ਹਨ। ਅਨਾਥ ਆਸ਼ਰਮ, ਸਕੂਲ ਅਤੇ ਬਜ਼ੁਰਗਾਂ ਦੇ ਲਈ ਘਰਾਂ ਲਈ ਕੰਮ ਕੀਤੇ। ਉਨ੍ਹਾਂ ਨੇ ਅਰਥ ਸ਼ਾਸਤਰ 'ਚ ਐੱਮ.ਏ. ਅਤੇ ਬਾਲ ਮਜ਼ਦੂਰੀ 'ਚ ਪੀ.ਐੱਚ.ਡੀ. ਕੀਤੀ ਹੈ।
- ਅਸ਼ਵਨੀ ਕੁਮਾਰ ਚੌਬੇ ਬਿਹਾਰ ਦੇ ਬੱਕਸਰ ਤੋਂ ਲੋਕ ਸਭਾ ਦੇ ਸੰਸਦੀ ਮੈਂਬਰ ਹਨ, ਉਨ੍ਹਾਂ ਨੇ 8 ਸਾਲ ਤੱਕ ਸਿਹਤ, ਸ਼ਹਿਰੀ ਵਿਕਾਸ ਅਤੇ ਲੋਕ ਸਿਹਤ ਅਤੇ ਇੰਜੀਨੀਅਰਿੰਗ ਦੀ ਵਰਗੇ ਕਈ ਅਹਿਮ ਵਿਭਾਗਾਂ ਨੂੰ ਸੰਭਾਲਿਆ ਹੈ। ਉਨ੍ਹਾਂ ਨੂੰ ਘਰ-ਘਰ 'ਚ ਹੋਵੇ ਟਾਇਲੈੱਟ, ਤਾਂ ਹੀ ਹੋਵੇਗਾ ਲਾਡਲੀ ਦਾ ਕੰਨਿਆਦਾਨ ਵਰਗੇ ਨਾਰਿਆਂ ਦਾ ਕ੍ਰੈਡਿਟ ਵੀ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਾ ਦਲਿਤ ਪਰਿਵਾਰਾਂ ਦੇ 11 ਹਜ਼ਾਰ ਟਾਇਲੈੱਟ ਬਣਾਉਣ 'ਚ ਸਹਾਇਤਾ ਕੀਤੀ ਸੀ।

PunjabKesari


Related News