ਅੱਜ ਬਠਿੰਡੇ 'ਚ ਗਰਜਣਗੇ ਮੋਦੀ, ਰਾਹੁਲ ਦੀ ਵੀ ਪੰਜਾਬ 'ਚ ਰੈਲੀ
Monday, May 13, 2019 - 08:51 AM (IST)
ਜਲੰਧਰ—ਲੋਕ ਸਭਾ ਚੋਣਾਂ ਦੇ ਆਖਰੀ ਮਤਲਬ ਕਿ 7ਵੇਂ ਪੜਾਅ ਦੇ ਲਈ ਪ੍ਰਚਾਰ ਜਾਰੀ ਹੈ। ਸਿਆਸੀ ਦਲਾਂ ਦੇ ਲੀਡਰ ਆਖਰੀ ਪੜਾਅ 'ਤੇ ਪ੍ਰਚਾਰ ਲਈ ਆਪਣੀ ਪੂਰੀ ਤਾਕਤ ਲਗਾ ਰਹੇ ਹਨ। ਇਸ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਪ੍ਰਦੇਸ਼ (ਰਤਲਾਮ) , ਹਿਮਾਚਲ ਪ੍ਰਦੇਸ਼ (ਸੋਲਨ) ਅਤੇ ਪੰਜਾਬ (ਬਠਿੰਡਾ) 'ਚ ਸਭਾਵਾਂ ਨੂੰ ਸੰਬੋਧਿਤ ਕਰਨਗੇ। ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੇ ਲੁਧਿਆਣਾ ਅਤੇ ਹੁਸ਼ਿਆਰਪੁਰ 'ਚ ਰੈਲੀ ਕਰਨਗੇ।
ਦੱਸ ਦੇਈਏ ਕਿ ਲੋਕ ਸਭਾ ਦੇ ਆਖਰੀ ਪੜਾਅ ਤੇ ਪੰਜਾਬ, ਮੱਧ ਪ੍ਰਦੇਸ਼ ਅਤੇ ਹਿਮਾਚਲ ਸਮੇਤ 8 ਸੂਬਿਆਂ ਦੀਆਂ 59 ਸੀਟਾਂ 'ਤੇ 19 ਮਈ ਨੂੰ ਚੋਣਾਂ ਹੋਣਗੀਆਂ।