ਲੁਧਿਆਣਾ : ਕਾਂਗਰਸੀਆਂ ਨੇ ਫੜ੍ਹਾਈ 'ਮੋਦੀ ਪ੍ਰਚਾਰ' ਵਾਲੀ ਗੱਡੀ

Tuesday, Apr 02, 2019 - 03:10 PM (IST)

ਲੁਧਿਆਣਾ : ਕਾਂਗਰਸੀਆਂ ਨੇ ਫੜ੍ਹਾਈ 'ਮੋਦੀ ਪ੍ਰਚਾਰ' ਵਾਲੀ ਗੱਡੀ

ਲੁਧਿਆਣਾ : ਲੁਧਿਆਣਾ ਦੇ ਢੋਲੇਵਾਲ ਚੌਂਕ ਤੋਂ ਗਿੱਲ ਰੋਡ ਵੱਲੋਂ ਆ ਰਹੀ 'ਮੋਦੀ ਪ੍ਰਚਾਰ' ਵਾਲੀ ਗੱਡੀ ਕੁਝ ਕਾਂਗਰਸੀਆਂ ਨੇ ਚੋਣ ਅਧਿਕਾਰੀਆਂ ਦੇ ਹਵਾਲੇ ਕਰਵਾ ਦਿੱਤੀ। ਜਾਣਕਾਰੀ ਮੁਤਾਬਕ ਜਦੋਂ ਕਾਂਗਰਸੀਆਂ ਨੇ ਭਾਜਪਾ ਦੀ ਚੋਣ ਸਮੱਗਰੀ ਲਿਜਾ ਰਹੀ ਗੱਡੀ ਨੂੰ ਦੇਖਿਆ ਤਾਂ ਤੁਰੰਤ ਚੋਣ ਅਧਿਕਾਰੀਆਂ ਨਾਲ ਸੰਪਰਕ ਕਰਕੇ ਇਸ ਬਾਰੇ ਸ਼ਿਕਾਇਤ ਕੀਤੀ। ਚੋਣ ਅਧਿਕਾਰੀ ਤੁਰੰਤ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਗੱਡੀ ਨੂੰ ਆਪਣੀ ਹਿਰਾਸਤ 'ਚ ਲੈ ਲਿਆ। ਇਸ ਗੱਡੀ 'ਚ ਮੋਦੀ ਦੇ ਪੋਸਟਰ ਅਤੇ ਸਟੀਕਰ ਲੱਗੇ ਹੋਏ ਸਨ। ਚੋਣ ਕਮਿਸ਼ਨ ਦੇ ਅਧਿਕਾਰੀਆਂ ਵਲੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ ਟੀ-ਸ਼ਰਟਾਂ, ਟੋਪੀਆਂ ਮੋਦੀ ਨਮੋ ਦੀ ਘੜੀ, ਨਮੋ ਦੇ ਪੈੱਨ ਅਤੇ ਮੋਦੀ ਦੀਆਂ ਤਸਵੀਰਾਂ ਵਾਲੇ ਚਾਹ ਦੇ ਕੱਪ ਬਰਾਮਦ ਹੋਏ। ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਰਟੀ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੀ ਹੈ, ਜਿਸ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਲੁਧਿਆਣਾ ਦੇ ਭਾਜਪਾ ਪ੍ਰਧਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਡੀ ਬਾਰੇ ਕੁਝ ਪਤਾ ਨਹੀਂ ਹੈ ਕਿ ਇਸ ਨੂੰ ਕਿਸ ਨੇ ਭੇਜਿਆ ਹੈ। 


author

Babita

Content Editor

Related News