ਮੋਦੀ ਦੀ ਜਾਨ ਨੂੰ ਖ਼ਤਰਾ ਕੇਵਲ ਇਸ ਅਹੁਦੇ ਦੇ ਦਾਅਵੇਦਾਰਾਂ ਅਤੇ ਫਿਰਕੂ ਕੱਟੜਵਾਦੀ ਸੰਗਠਨਾਂ ਤੋਂ

Sunday, Jul 01, 2018 - 06:59 AM (IST)

ਮੋਦੀ ਦੀ ਜਾਨ ਨੂੰ ਖ਼ਤਰਾ ਕੇਵਲ ਇਸ ਅਹੁਦੇ ਦੇ ਦਾਅਵੇਦਾਰਾਂ ਅਤੇ ਫਿਰਕੂ ਕੱਟੜਵਾਦੀ ਸੰਗਠਨਾਂ ਤੋਂ
ਫ਼ਤਿਹਗੜ੍ਹ ਸਾਹਿਬ (ਜਗਦੇਵ) - ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਨੇ ਕਿਹਾ,  'ਬੀਤੇ ਕੁਝ ਦਿਨ ਪਹਿਲਾਂ ਹਕੂਮਤੀ ਏਜੰਸੀਆਂ ਤੇ ਮੀਡੀਏ ਵੱਲੋਂ ਇਹ ਖ਼ਬਰ ਪ੍ਰਕਾਸ਼ਿਤ ਹੋਈ ਹੈ ਕਿ ਮੋਦੀ ਦੀ ਜਾਨ ਨੂੰ ਖ਼ਤਰਾ ਹੈ। ਜਦੋਂਕਿ ਸ੍ਰੀ ਮੋਦੀ ਦੀ ਸੁਰੱਖਿਆ ਬਹੁਤ ਅਹਿਮ ਅਤੇ ਉੱਚ ਪੱਧਰੀ ਹੈ। ਜੇਕਰ ਉਨ੍ਹਾਂ ਨੂੰ ਕੋਈ ਖ਼ਤਰਾ ਹੋ ਸਕਦਾ ਹੈ ਤਾਂ ਉਨ੍ਹਾਂ ਦੀ ਆਪਣੀ ਪਾਰਟੀ ਵਿਚ ਵਿਚਰ ਰਹੇ ਵਜ਼ੀਰ-ਏ-ਆਜ਼ਮ ਦੀ ਅਹੁਦੇਦਾਰੀ ਦੀ ਪ੍ਰਾਪਤੀ ਦੀ ਇੱਛਾ ਰੱਖਣ ਵਾਲੇ ਸ੍ਰੀ ਅਡਵਾਨੀ, ਸ੍ਰੀ ਜੇਤਲੀ ਜਾਂ ਕਈ ਹੋਰ  ਆਗੂਆਂ ਤੋਂ ਹੋ ਸਕਦਾ ਹੈ । '
ਇਕ  ਜਾਰੀ ਬਿਆਨ ਵਿਚ ਮਾਨ ਨੇ ਕਿਹਾ ਕਿ ਜਿਹੜੇ ਕੱਟੜਵਾਦੀ ਸੰਗਠਨ ਤੇ ਸੰਸਥਾਵਾਂ ਹਨ ਉਹ ਨਿਰੰਤਰ ਘੱਟ ਗਿਣਤੀ ਕੌਮਾਂ ਉਤੇ ਦਹਿਸ਼ਤ ਪੈਦਾ ਕਰ ਰਹੀਆਂ ਹਨ । ਜਿਸ ਨੂੰ ਇਥੋਂ ਦੀਆਂ ਘੱਟ-ਗਿਣਤੀ ਕੌਮਾਂ ਕਤਈ ਸਹਿਣ ਨਹੀਂ ਕਰਨਗੀਆ ਅਤੇ ਨਾ ਹੀ ਇਹ ਕੀਤੇ ਜਾ ਰਹੇ ਵਿਧਾਨਿਕ, ਸਮਾਜਿਕ ਵਿਤਕਰਿਆ ਨੂੰ ਬਰਦਾਸ਼ਤ ਕੀਤਾ ਜਾਵੇਗਾ ।

Related News