ਕਸ਼ਮੀਰ ''ਤੇ ਮੋਦੀ ਦਾ ਵੱਡਾ ਵਾਰ, ਇਕ ਦੇਸ਼ ''ਚ ਨਹੀਂ ਚੱਲਣਗੇ 2 ਵਿਧਾਨ
Monday, Aug 12, 2019 - 03:16 PM (IST)

ਲੁਧਿਆਣਾ (ਮੋਹਿਨੀ) : ਜੰਮੂ-ਕਸ਼ਮੀਰ 'ਚ 72 ਸਾਲ ਬਾਅਦ ਧਾਰਾ-370 ਅਤੇ 35ਏ ਨੂੰ ਤੋੜਨ ਦੇ ਮੋਦੀ ਸਰਕਾਰ ਦੇ ਫੈਸਲੇ 'ਚ ਜਿੱਥੇ ਵਿਰੋਧੀ ਧਿਰ ਕਾਂਗਰਸ ਵੰਡੀ ਗਈ ਹੈ। ਉੱਥੇ ਦੇਸ਼ 'ਚ ਲਗਭਗ ਸਾਰਿਆਂ ਨੇ ਇਸ ਨੂੰ ਸਲਾਹਿਆ ਹੈ ਅਤੇ ਵਿਵਾਦਤ ਕਸ਼ਮੀਰ 'ਚ ਪਾਕਿ ਦੀਆਂ ਗਤੀਵਿਧੀਆਂ ਰੋਕਣ ਲਈ ਕੇਂਦਰ ਦੇ ਕਦਮ ਦੀ ਸ਼ਲਾਘਾ ਮਿਲ ਰਹੀ ਪਰ ਨਾਲ ਹੀ ਅੱਗੇ ਲਈ ਸਰਕਾਰ ਨੂੰ ਸਰਗਰਮ ਰਹਿਣ ਲਈ ਕਿਹਾ ਜਾ ਰਿਹਾ ਹੈ ਪਰ ਮੋਦੀ ਸਰਕਾਰ ਨੇ ਵੀ ਆਪਣੇ ਨਵੇਂ ਫਰਮਾਨ ਤੋਂ ਇਹ ਤੈਅ ਕਰ ਦਿੱਤਾ ਹੈ ਕਿ ਇਕ ਦੇਸ਼ 'ਚ 2 ਝੰਡੇ ਮਤਲਬ ਦੋ ਸਰਕਾਰਾਂ ਹੁਣ ਹੋਰ ਨਹੀਂ ਚੱਲਣਗੀਆਂ।