ਮੋਦੀ ਸਰਕਾਰ ਦਾ ਆਖਰੀ ਬਜਟ ਵੀ ਕਿਸਾਨਾਂ ਨੂੰ ਨਿਰਾਸ਼ ਕਰਨ ਵਾਲਾ : ਕਿਸਾਨ ਆਗੂ
Wednesday, Feb 07, 2018 - 02:58 AM (IST)
ਮੋਗਾ, (ਗਰੋਵਰ, ਗੋਪੀ)- ਭਾਰਤੀ ਕਿਸਾਨ ਯੂਨੀਅਨ ਰਜਿ. (ਕਾਦੀਆਂ) ਦੀ ਮੀਟਿੰਗ ਜ਼ਿਲਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ, ਜਿਸ 'ਚ ਉਚੇਚੇ ਤੌਰ 'ਤੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਤੇ ਜਨਰਲ ਸਕੱਤਰ ਗੁਰਮੀਤ ਸਿੰਘ ਗੋਲੇਵਾਲਾ ਪਹੁੰਚੇ। ਸ. ਕਾਦੀਆਂ ਤੇ ਸ. ਮਾਣੂੰਕੇ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਆਖਰੀ ਬਜਟ ਵੀ ਕਿਸਾਨਾਂ ਨੂੰ ਭਾਰੀ ਨਿਰਾਸ਼ ਕਰਨ ਵਾਲਾ ਹੀ ਹੈ। ਦੇਸ਼ ਦੇ ਖਾਸ ਕਰ ਕੇ ਪੰਜਾਬ ਦੇ ਕਿਸਾਨਾਂ ਦਾ ਮੋਦੀ ਸਰਕਾਰ ਤੋਂ ਵਿਸ਼ਵਾਸ ਖਤਮ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ 4 ਸਾਲ ਪਹਿਲਾਂ ਕਿਸਾਨਾਂ ਨਾਲ ਵਾਅਦਾ ਕਰ ਕੇ ਸੱਤਾ ਹਥਿਆਈ ਸੀ ਕਿ ਮੋਦੀ ਸਰਕਾਰ ਆਉਣ 'ਤੇ ਕਿਸਾਨਾਂ ਦਾ ਸਾਰਾ ਕਰਜ਼ਾ ਖਤਮ ਕੀਤਾ ਜਾਵੇਗਾ। ਵਿਦੇਸ਼ਾਂ 'ਚ ਪਿਆ ਕਾਲਾ ਧਨ ਵਾਪਿਸ ਭਾਰਤ 'ਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਿਸਾਨ ਕੈਪਟਨ ਸਰਕਾਰ ਤੋਂ ਬਿਲਕੁੱਲ ਬੇਮੁੱਖ ਹੋ ਗਏ ਹਨ। ਕਿਸਾਨਾਂ ਦਾ ਪੰਜਾਬ ਸਰਕਾਰ ਤੋਂ ਯਕੀਨ ਉੱਠ ਗਿਆ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨਾ, ਹਰ ਪਰਿਵਾਰ 'ਚ ਨੌਕਰੀ ਦੇਣੀ, 30 ਦਿਨਾਂ 'ਚ ਨਸ਼ਾ ਖਤਮ ਕਰਨਾ, ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨਾ, ਅਮਨ-ਕਾਨੂੰਨ ਦੀ ਸਥਿਤੀ ਨੂੰ ਠੀਕ ਕਰਨਾ ਤੇ ਹੋਰ ਵਰਗਾਂ ਨਾਲ ਕੀਤੇ ਵਾਅਦੇ ਅਸਲੋਂ ਹੀ ਖੋਖਲੇ ਨਿਕਲੇ ਹਨ।
ਇਸ ਸਮੇਂ ਸੁਖਵਿੰਦਰ ਸਿੰਘ ਵਿਰਕ ਬਲਵੀਰ ਸਿੰਘ, ਨੰਬਰਦਾਰ ਸੁਰਜੀਤ ਸਿੰਘ ਵਿਰਕ ਬ੍ਰਾਹਮਕੇ, ਬਾਬਾ ਜਸਵੰਤ ਸਿੰਘ ਜੱਸਾ ਸੰਘਲੇ, ਰਣਬੀਰ ਸਿੰਘ, ਪ੍ਰਗਟ ਸਿੰਘ ਮਹੇਸ਼ਰੀ, ਜਸਵੀਰ ਸਿੰਘ ਸੈਦੋਕੇ, ਦਰਸ਼ਨ ਸਿੰਘ ਦੁੱਨੇਕੇ, ਪ੍ਰੀਤਮ ਸਿੰਘ ਮੇਜਰ ਸਿੰਘ ਖੋਸਾ ਪਾਂਡੋ, ਸਵਰਨ ਸਿੰਘ, ਅਜੀਤ ਸਿੰਘ, ਮੰਦਰ ਸਿੰਘ, ਦਰਸ਼ਨ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ ਤਖਾਣਵੱਧ, ਮੁਕੰਦ ਸਿੰਘ, ਹਾਕਮ ਸਿੰਘ, ਮਨਪ੍ਰੀਤ ਸਿੰਘ, ਰਣਜੀਤ ਸਿੰਘ ਨਿਧਾਂਵਾਲਾ, ਗੁਰਦੀਪ ਸਿੰਘ, ਸੂਬੇਦਾਰ ਭਜਨ ਸਿੰਘ ਕਾਲੇਕੇ, ਸੁਰਜੀਤ ਸਿੰਘ ਸੰਧੂਆਂ ਵਾਲਾ, ਚਮਕੌਰ ਸਿੰਘ ਘੋਲੀਆ ਕਲਾਂ, ਬਲਦੇਵ ਸਿੰਘ, ਮੇਜਰ ਸਿੰਘ, ਪ੍ਰਗਟ ਸਿੰਘ ਕੜਾਏਵਾਲਾ, ਟੇਕ ਸਿੰਘ ਬਲਖੰਡੀ ਆਦਿ ਸਮੇਤ ਹੋਰ ਜ਼ਿਲਾ ਅਹੁਦੇਦਾਰ ਤੇ ਬਲਾਕਾਂ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।
