ਮੋਦੀ ਦੇ ਡਰ ਤੋਂ ਪਾਕਿ ’ਚ ਬੈਠੇ ਦਾਊਦ ਇਬਰਾਹੀਮ ਨੇ ਆਪਣੀ ਸੁਰੱਖਿਆ ਦੀ ਕੀਤੀ ਮੰਗ

05/27/2019 3:21:31 AM

ਗੁਰਦਾਸਪੁਰ, (ਵਿਨੋਦ)- ਭਾਰਤ ’ਚ ਨਰਿੰਦਰ ਮੋਦੀ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਡਰ ਹੁਣ ਭਾਰਤ ’ਚ ਬੈਠੇ ਅੱਤਵਾਦੀ ਨੇਤਾਵਾਂ ਦੇ ਨਾਲ-ਨਾਲ ਪਾਕਿਸਤਾਨ ’ਚ ਬੈਠੇ ਵਿਸ਼ਵ ਪ੍ਰਸਿੱਧ ਖਤਰਨਾਕ ਅੱਤਵਾਦੀ ਦਾਊਦ ਇਬਰਾਹੀਮ ਨੂੰ ਵੀ ਲੱਗਣ ਲੱਗਾ ਹੈ ਅਤੇ ਇਸ ਡਰ ਕਾਰਨ ਬੀਤੀ ਦੇਰ ਰਾਤ ਦਾਊਦ ਇਬਰਾਹੀਮ ਨੇ ਪਾਕਿ ਦੀ ਗੁਪਤਰ ਏਜੰਸੀ ਆਈ. ਐੱਸ. ਆਈ. ਦੇ ਸੀਨੀਅਰ ਅਧਿਕਾਰੀਆਂ ਨੂੰ ਕਰਾਚੀ ਸਥਿਤ ਆਪਣੇ ਨਿਵਾਸ ’ਤੇ ਮੀਟਿੰਗ ਲਈ ਬੁਲਾਇਆ।

ਸਰਹੱਦ ਪਾਰ ਸੂਤਰਾਂ ਅਨੁਸਾਰ ਜਦੋਂ ਨਰਿੰਦਰ ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ, ਉਦੋਂ ਤੋਂ ਹੀ ਦਾਊਦ ਇਬਰਾਹੀਮ ਨੂੰ ਇਹ ਡਰ ਸਤਾਉਣ ਲੱਗਾ ਹੈ ਕਿ ਹੁਣ ਨਰਿੰਦਰ ਮੋਦੀ ਉਸ ਨੂੰ ਹਰ ਹਾਲ ਵਿਚ ਜਿਊਂਦਾ ਜਾਂ ਮ੍ਰਿਤਕ ਭਾਰਤ ’ਚ ਲੈ ਜਾਣ ਵਿਚ ਸਫ਼ਲ ਹੋ ਜਾਣਗੇ, ਕਿਉਂਕਿ 2004 ਤੋਂ ਹੀ ਨਰਿੰਦਰ ਮੋਦੀ ਦਾਊਦ ਅਤੇ ਉਸ ਦੇ ਸਾਥੀਆਂ ਨੂੰ ਭਾਰਤ ਲਿਆਉਣ ਦੀ ਲਗਾਤਾਰ ਕੋਸ਼ਿਸ਼ ’ਚ ਲੱਗੇ ਹੋਏ ਹਨ। ਇਸ ਡਰ ਦੇ ਕਾਰਨ ਬੀਤੀ ਰਾਤ ਜੋ ਮੀਟਿੰਗਾਂ ਹੋਈਆ, ਉਸ ਵਿਚ ਦਾਊਦ ਇਬਰਾਹੀਮ ਨੇ ਆਪਣੀ ਸੁਰੱਖਿਆ ਸਬੰਧੀ ਸ਼ੱਕ ਜ਼ਾਹਿਰ ਕਰਦੇ ਹੋਏ ਆਈ. ਐੱਸ. ਆਈ. ਅਧਿਕਾਰੀਆਂ ਨੂੰ ਕਿਹਾ ਕਿ ਹੁਣ ਉਹ ਦੱਸੇ ਕਿ ਇਸ ਹਾਲਾਤ ਵਿਚ ਉਹ ਕਿੱਥੇ ਜਾਣ ਅਤੇ ਪਾਕਿਸਤਾਨ ਵਿਚ ਉਸ ਦਾ ਜੋ ਅਰਬਾਂ ਰੁਪਏ ਪ੍ਰਾਪਰਟੀ ’ਤੇ ਲੱਗਾ ਹੋਇਆ ਹੈ, ਉਸ ਦਾ ਕੀ ਹੋਵੇਗਾ। ਦਾਊਦ ਨੇ ਆਈ. ਐੱਸ. ਆਈ. ਅਧਿਕਾਰੀਆਂ ਨੂੰ ਕਿਹਾ ਕਿ ਉਹ ਹਰ ਹਾਲ ਵਿਚ ਉਸ ਨੂੰ ਭਾਰਤੀ ਗੁਪਤਚਰ ਏਜੰਸੀਆਂ ਤੋਂ ਬਚਾਏ।

ਦਾਊਦ ਨੇ ਇਹ ਵੀ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਨੂੰ ਫਡ਼ਨ ਜਾਂ ਮਾਰਨ ਲਈ ਇਸਰਾਈਲ ਅਤੇ ਅਮਰੀਕਾ ਦੀ ਸੁਰੱਖਿਆ ਤਕਨੀਕ ਅਪਣਾਉਣਗੇ ਅਤੇ ਉਹ ਪ੍ਰਮੁੱਖ ਅੱਤਵਾਦੀਆਂ ਨੂੰ ਖਤਮ ਕਰਨ ਲਈ ਕਿਸੇ ਵੀ ਸੀਮਾ ਤੱਕ ਜਾ ਸਕਦੇ ਹਨ। ਸੂਤਰਾਂ ਅਨੁਸਾਰ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ. ਐੱਸ. ਆਈ. ਨੇ ਦਾਊਦ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਪਣੇ ਪੱਧਰ ’ਤੇ ਜੋ ਵੀ ਹੋ ਸਕਿਆ ਉਨ੍ਹਾਂ ਦੀ ਸੁਰੱਖਿਆ ਲਈ ਕਦਮ ਚੁੱਕਣਗੇ ਪਰ ਨਰਿੰਦਰ ਮੋਦੀ ਹੋਰ ਦੇਸ਼ਾਂ ਦੀ ਸਹਾਇਤਾ ਨਾਲ ਵਿਸ਼ੇਸ਼ ਕਰ ਕੇ ਅਮਰੀਕਾ ਤੇ ਇਸਰਾਈਲ ਦੀ ਸਹਾਇਤਾ ਨਾਲ ਜਦ ਕੋਈ ਕਾਰਵਾਈ ਕਰਦਾ ਹੈ ਤਾਂ ਉਸ ਸਮੇਂ ਹਾਲਾਤ ਅਨੁਸਾਰ ਹੀ ਉਹ ਸਹਾਇਤਾ ਕਰ ਸਕਣਗੇ। ਆਈ. ਐੱਸ. ਆਈ. ਅਧਿਕਾਰੀਆਂ ਵੱਲੋਂ ਸੰਤੋਸ਼ਜਨਕ ਜਵਾਬ ਨਾ ਮਿਲਣ ਕਾਰਨ ਦਾਊਦ ਨੇ ਪਾਕਿਸਤਾਨ ਨੂੰ ਛੱਡ ਕੇ ਕਿਸੇ ਹੋਰ ਦੇਸ਼ ਵਿਚ ਲੁਕ ਕੇ ਰਹਿਣ ਦਾ ਪ੍ਰਬੰਧ ਕਰਨ ਲਈ ਵੀ ਆਈ. ਐੱਸ. ਆਈ. ਅਧਿਕਾਰੀਆਂ ਨੂੰ ਅਪੀਲ ਕੀਤੀ।


Bharat Thapa

Content Editor

Related News