ਫਿਰੋਜ਼ਪੁਰ ਦੇ ਪਿੰਡਾਂ ''ਚ ਕਿਸਾਨਾਂ ਨੇ ਮੋਦੀ-ਅੰਬਾਨੀ ਦੇ ਪੁਤਲੇ ਫੂਕ ਮਨਾਇਆ ਦੁਸਹਿਰਾ

Sunday, Oct 25, 2020 - 04:38 PM (IST)

ਫਿਰੋਜ਼ਪੁਰ ਦੇ ਪਿੰਡਾਂ ''ਚ ਕਿਸਾਨਾਂ ਨੇ ਮੋਦੀ-ਅੰਬਾਨੀ ਦੇ ਪੁਤਲੇ ਫੂਕ ਮਨਾਇਆ ਦੁਸਹਿਰਾ

ਫਿਰੋਜ਼ਪੁਰ (ਕੁਮਾਰ) : ਕੇਂਦਰ ਸਰਕਾਰ ਵਲੋਂ ਬਣਾਏ ਗਏ ਕਿਸਾਨ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਐਕਟ 2020 ਦਾ ਵਿਰੋਧ ਕਰ ਰਹੇ ਕਿਸਾਨ-ਮਜ਼ਦੂਰਾਂ ਨੇ ਅੱਜ ਪੰਜਾਬ ਦੇ 800 ਤੋਂ ਜ਼ਿਆਦਾ ਪਿੰਡਾਂ 'ਚ ਪ੍ਰਧਾਨ ਮੰਤਰੀ ਮੋਦੀ, ਅੰਬਾਨੀ ਅਤੇ ਅਡਾਣੀ ਦੇ ਪੁਤਲੇ ਸਾੜ ਕੇ ਦੁਸਹਿਰਾ ਮਨਾਇਆ। ਇਹ ਜਾਣਕਾਰੀ ਦਿੰਦੇ ਹੋਏ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਅਹੁਦਾ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਧਰਮ ਸਿੰਘ ਸਿੱਧੂ, ਬਲਜਿੰਦਰ ਸਿੰਘ ਅਤੇ ਨਰਿੰਦਰ ਪਾਲ ਸਿੰਘ ਜਤਾਲਾ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਪਿੰਡਾਂ 'ਚ ਕਿਸਾਨ-ਮਜ਼ਦੂਰਾਂ ਨੇ ਪ੍ਰਧਾਨ ਮੰਤਰੀ ਮੋਦੀ, ਅੰਬਾਨੀ ਅਤੇ ਅਡਾਣੀ ਦੇ ਪੁਤਲੇ ਫੂਕੇ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨ-ਮਜ਼ਦੂਰਾਂ ਨੇ ਮੰਗ ਕੀਤੀ ਕਿ ਕਿਸਾਨ ਵਿਰੋਧੀ ਬਣਾਏ ਗਏ ਕਾਲੇ ਕਾਨੂੰਨ ਅਤੇ ਬਿਜਲੀ ਸੋਧ ਐਕਟ-2020 ਤੁਰੰਤ ਰੱਦ ਕੀਤੇ ਜਾਣ। 
 


author

Babita

Content Editor

Related News