ਮੋਦੀ ਦੀ ਸਵੱਛ ਭਾਰਤ ਮੁਹਿੰਮ ਦਾ ਮਜ਼ਾਕ ਉਡਾ ਰਹੀ ਗੰਦਗੀ

06/28/2017 8:32:00 AM

ਜਲੰਧਰ, (ਪੁਨੀਤ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਮੁਹਿੰਮ ਦਾ ਮਹਾਨਗਰ ਵਿਚ ਫੈਲੀ ਗੰਦਗੀ ਮਜ਼ਾਕ ਉਡਾ ਰਹੀ ਹੈ ਪਰ ਨਿਗਮ ਇਸ ਪ੍ਰਤੀ ਗੰਭੀਰ ਨਜ਼ਰ ਨਹੀਂ ਆਉਂਦਾ। ਇਸ ਨਾਲ ਮਹਾਨਗਰ ਦੀ ਖੂਬਸੂਰਤੀ 'ਤੇ ਦਾਗ ਲੱਗ ਰਿਹਾ ਹੈ। ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਸਮਾਰਟ ਸਿਟੀ ਲਈ ਚੁਣੇ ਗਏ ਮਹਾਨਗਰ ਜਲੰਧਰ ਵਿਚ ਸਫਾਈ ਪ੍ਰਤੀ ਨਿਗਮ ਦੀ ਲਾਪ੍ਰਵਾਹੀ ਕਾਰਨ ਸੜਕਾਂ 'ਤੇ ਥਾਂ-ਥਾਂ ਕੂੜਾ ਖਿੱਲਰਿਆ ਹੋਇਆ ਹੈ। ਨਿਗਮ ਦਫਤਰ ਤੋਂ ਸਿਰਫ ਕੁਝ ਹੀ ਦੂਰ ਸਥਿਤ ਨਿਰਮਲ ਕੰਪਲੈਕਸ ਦੇ ਬਾਹਰ ਕੂੜਾਦਾਨ ਹੋਣ ਦੇ ਬਾਵਜੂਦ ਉਥੇ ਫੁੱਟਪਾਥ 'ਤੇ ਕੂੜਾ ਪਿਆ ਹੈ, ਜਿਸ ਦੇ ਕੋਲ ਗਾਰੇ ਦਾ ਢੇਰ ਲੱਗਾ ਹੋਇਆ ਹੈ। ਬੀ. ਐੱਮ. ਸੀ. ਚੌਕ ਤੋਂ ਲੈ ਕੇ ਬੱਸ ਅੱਡੇ ਤੱਕ ਜਾਂਦੀ ਸੜਕ 'ਤੇ ਵੀ ਗੰਦਗੀ ਦੇ ਢੇਰ ਕਈ ਥਾਵਾਂ 'ਤੇ ਦੇਖਣ ਨੂੰ ਮਿਲਦੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਕਈ ਥਾਵਾਂ 'ਤੇ ਕੂੜੇ ਦੇ ਢੇਰ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਪ੍ਰਤੀ ਨਿਗਮ ਅਧਿਕਾਰੀਆਂ ਨੂੰ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।


Related News