ਮੌੜ ਮੰਡੀ ਬੰਬ ਧਮਾਕੇ ''ਚ ਹਾਈ ਕੋਰਟ ਵਲੋਂ ਨਵੀਂ ''ਸਿੱਟ'' ਗਠਿਤ ਕਰਨ ਦੇ ਹੁਕਮ

10/18/2019 6:16:05 PM

ਚੰਡੀਗੜ੍ਹ : ਮੌੜ ਮੰਡੀ ਬਲਾਸਟ ਮਾਮਲੇ ਵਿਚ ਬਣਾਈ ਗਈ ਐੱਸ. ਆਈ. ਟੀ. ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਭੰਗ ਕਰ ਦਿੱਤਾ ਹੈ। ਹਾਈਕੋਰਟ ਨੇ ਇਸ ਮਾਮਲੇ ਵਿਚ ਇਕ ਨਵੀਂ ਐੱਸ.ਆਈ. ਟੀ. ਗਠਨ ਕਰਨ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਡੀ. ਜੀ. ਪੀ. ਲਾਅ ਐਂਡ ਆਰਡਰ ਨੂੰ ਨਵੀਂ ਐੱਸ. ਆਈ. ਟੀ. ਗਠਿਤ ਕਰਕੇ ਜਲਦ ਰਿਪਰੋਟ ਪੇਸ਼ ਕਰਨ ਲਈ ਕਿਹਾ ਹੈ। 

ਦੱਸਣਯੋਗ ਹੈ ਕਿ 31 ਜਨਵਰੀ 2017 ਨੂੰ ਕਾਂਗਰਸੀ ਆਗੂ ਹਰਮਿੰਦਰ ਜੱਸੀ ਦੀ ਮੌੜ ਮੰਡੀ ਵਿਚ ਰੈਲੀ ਦੌਰਾਨ ਹੋਏ ਧਮਾਕੇ ਵਿਚ 5 ਬੱਚਿਆਂ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 25 ਲੋਕ ਜ਼ਖ਼ਮੀ ਹੋਏ ਸਨ। ਇਸ ਧਮਾਕੇ ਦੀ ਜਾਂਚ ਲਈ ਐੱਸ. ਆਈ. ਟੀ. ਗਠਿਤ ਕੀਤੀ ਗਈ ਸੀ ਜਿਸ ਦਾ ਜਾਂਚ ਅਜੇ ਤਕ ਵੀ ਕਿਸੇ ਤਣ ਪਤੱਣ ਨਹੀਂ ਲੱਗ ਸਕੀ ਹੈ।


Gurminder Singh

Content Editor

Related News