ਜੇਲ੍ਹ ਹਵਾਲਾਤੀਆਂ ਤੋਂ 3 ਮੋਬਾਇਲ ਬਰਾਮਦ, FIR ਦਰਜ

Wednesday, Nov 22, 2023 - 12:43 PM (IST)

ਜੇਲ੍ਹ ਹਵਾਲਾਤੀਆਂ ਤੋਂ 3 ਮੋਬਾਇਲ ਬਰਾਮਦ, FIR ਦਰਜ

ਲੁਧਿਆਣਾ (ਸਿਆਲ) : ਸੈਂਟਰਲ ਜੇਲ੍ਹ ’ਚ ਚੈਕਿੰਗ ਦੌਰਾਨ ਹਵਾਲਾਤੀਆਂ ਤੋਂ 3 ਮੋਬਾਇਲ ਬਰਾਮਦ ਹੋਣ ’ਤੇ ਪੁਲਸ ਨੇ ਸਹਾਇਕ ਸੁਪਰੀਡੈਂਟ ਹਰਬੰਸ ਸਿੰਘ, ਸਤਨਾਮ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ-7 ਵਿਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਜਾਂਚ ਅਧਿਕਾਰੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਹਵਾਲਾਤੀਆਂ ਦੀ ਪਛਾਣ ਰੋਹਿਤ ਉਰਫ਼ ਸੋਨੂ ਮੰਡਲ, ਰਿਤੇਸ਼ ਸ਼ਰਮਾ, ਗੁਰਜੰਟ ਸਿੰਘ ਵਜੋਂ ਹੋਈ ਹੈ।


author

Babita

Content Editor

Related News