ਮੋਬਾਇਲ ਵਿੰਗ ਨੇ ਸ਼ੰਭੂ ਤੋਂ ਲੈ ਕੇ ਲੁਧਿਆਣਾ ਤੱਕ ਫੜੀਆਂ ਸਕ੍ਰੈਪ ਦੀਆਂ 35 ਗੱਡੀਆਂ
Friday, Aug 12, 2022 - 01:32 AM (IST)
ਲੁਧਿਆਣਾ (ਗੌਤਮ) : ਪੰਜਾਬ ਦੇ ਜੀ.ਐੱਸ.ਟੀ. ਵਿਭਾਗ ਦੇ ਮੋਬਾਇਲ ਵਿੰਗ ਨੇ ਬੁੱਧਵਾਰ ਦੇਰ ਰਾਤ ਚਲਾਈ ਸਪੈਸ਼ਲ ਚੈਕਿੰਗ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ 35 ਗੱਡੀਆਂ ਜ਼ਬਤ ਕੀਤੀਆਂ ਹਨ। ਇਨ੍ਹਾਂ ਗੱਡੀਆਂ ’ਚ ਸਕ੍ਰੈਪ ਅਤੇ ਸਟੀਲ ਦਾ ਸਾਮਾਨ ਭਰਿਆ ਹੋਇਆ ਸੀ। ਇਸ ਚੈਕਿੰਗ ਦੌਰਾਨ ਜ਼ਬਤ ਕੀਤੀਆਂ ਗਈਆਂ ਗੱਡੀਆਂ ਤੋਂ ਵਿਭਾਗ ਨੂੰ ਕਾਫੀ ਟੈਕਸ ਅਤੇ ਜੁਰਮਾਨਾ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਵਿਭਾਗ ਵੱਲੋਂ ਇਹ ਗੱਡੀਆਂ ਪੋਰਟਲ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਜ਼ਬਤ ਕੀਤੀਆਂ ਹਨ। ਕਈ ਗੱਡੀਆਂ ਉਨ੍ਹਾਂ ਦੇ ਕੰਪਲੈਕਸਾਂ ਦੇ ਬਾਹਰੋਂ ਜ਼ਬਤ ਕੀਤੀਆਂ ਹਨ। ਮੋਬਾਇਲ ਵਿੰਗ ਦੇ ਡਾਇਰੈਕਟਰ ਐੱਚ.ਐੱਚ. ਗੋਤਰਾ ਨੇ ਦੱਸਿਆ ਕਿ ਇਹ ਮੁਹਿੰਮ ਪੰਜਾਬ ਦੇ ਕਰ ਕਮਿਸ਼ਨਰ ਕੇ.ਕੇ. ਯਾਦਵ ਅਤੇ ਵਧੀਕ ਸੀ.ਐੱਸ.ਟੀ. ਵਿਰਾਜ ਤਿਡਕੇ ਦੀਆਂ ਹਦਾਇਤਾਂ 'ਤੇ ਚਲਾਈ ਗਈ ਸੀ।
ਖ਼ਬਰ ਇਹ ਵੀ : ਨਹੀਂ ਮਿਲਿਆ ਨਾਲੇ 'ਚ ਡਿੱਗਾ ਬੱਚਾ, ਉਥੇ ਮਿੱਲਾਂ ਦੀ ਪ੍ਰਾਪਰਟੀ ਵੇਚ ਕੀਤਾ ਜਾਵੇਗਾ ਕਿਸਾਨਾਂ ਦਾ ਭੁਗਤਾਨ, ਪੜ੍ਹੋ TOP 10
ਚੈਕਿੰਗ ਲਈ 6 ਐੱਸ.ਟੀ.ਓਜ਼ ਡਾ. ਕਰਨਵੀਰ ਸਿੰਘ, ਅਰਵਿੰਦ ਸ਼ਰਮਾ, ਸੁਮਿਤ ਥਾਪਰ, ਰਣਧੀਰ ਧਨੋਆ ਤੇ ਰਾਜੀਵ ਸ਼ਰਮਾ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਬੈਰੀਅਰ 'ਤੇ ਐੱਮ.ਆਈ.ਐੱਸ.ਈ.ਡਬਲਿਊ.ਬੀ. ਅਤੇ ਬੋਵੇਬ ਪੋਰਟਲ ਦਾ ਡਾਟਾ ਚੈੱਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਕਈ ਗੱਡੀਆਂ ਇਨ੍ਹਾਂ ਬਾਰਡਰਾਂ ਤੋਂ ਨਿਕਲੀਆਂ ਹਨ, ਜਿਸ 'ਤੇ ਸ਼ੰਭੂ, ਕਨੌਰੀ ਤੋਂ ਲੈ ਕੇ ਲੁਧਿਆਣਾ ਤੱਕ ਦੀਆਂ ਟੀਮਾਂ ਨੇ ਇਨ੍ਹਾਂ ਵਾਹਨਾਂ ਦੀ ਚੈਕਿੰਗ ਕੀਤੀ ਤਾਂ ਪਤਾ ਲੱਗਾ ਕਿ ਕਈ ਵਾਹਨ ਬਿਨਾਂ ਬਿੱਲਾਂ ਦੇ ਹੀ ਸਕ੍ਰੈਪ ਅਤੇ ਸਟੀਲ ਦਾ ਸਾਮਾਨ ਲੈ ਕੇ ਜਾ ਰਹੀਆਂ ਸਨ, ਜਦੋਂਕਿ ਕੁਝ ਗੱਡੀਆਂ ਆਪਣੇ-ਆਪਣੇ ਕੰਪਲੈਕਸ ਵਿੱਚ ਵੀ ਪੁੱਜੀਆਂ ਸਨ ਪਰ ਅਧਿਕਾਰੀਆਂ ਨੇ ਸਖ਼ਤ ਕਾਰਵਾਈ ਕਰਦਿਆਂ ਇਨ੍ਹਾਂ ਗੱਡੀਆਂ ਨੂੰ ਵੀ ਜ਼ਬਤ ਕਰ ਲਿਆ। ਇਨ੍ਹਾਂ ਗੱਡੀਆਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਦੀ ਜਾਂਚ ਤੋਂ ਬਾਅਦ ਹੀ ਟੈਕਸ ਚੋਰੀ ਦਾ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ : ਨਕਾਬਪੋਸ਼ ਲੁਟੇਰਿਆਂ ਨੇ ਗੰਨ ਪੁਆਇੰਟ 'ਤੇ ਬੈਂਕ 'ਚੋਂ ਲੁੱਟਿਆ 7 ਲੱਖ ਤੋਂ ਵੱਧ ਕੈਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।