ਮੋਬਾਇਲ ਵਿੰਗ ਨੇ ਬਿਨਾਂ ਬਿੱਲ ਦੇ ਸਾਢੇ 21 ਕਿਲੋ ਚਾਂਦੀ ਦੇ ਗਹਿਣੇ ਕੀਤੇ ਜ਼ਬਤ

Monday, Sep 04, 2017 - 07:30 AM (IST)

ਜਲੰਧਰ (ਗੁਲਸ਼ਨ)- ਜੀ. ਐੱਸ. ਟੀ. ਦੇ ਮੋਬਾਇਲ ਵਿੰਗ ਸਟੇਟ ਟੈਕਸ ਅਫਸਰ ਐੱਸ. ਈ. ਟੀ. ਓ. ਪਵਨ ਕੁਮਾਰ ਨੇ ਜੋਤੀ ਚੌਕ 'ਚ ਜਾ ਰਹੇ ਦੋ ਨੌਜਵਾਨਾਂ ਤੋਂ ਬਿਨਾਂ ਬਿੱਲ ਦੇ ਸਾਢੇ 21 ਕਿਲੋ ਚਾਂਦੀ ਦੇ ਗਹਿਣੇ ਜ਼ਬਤ ਕੀਤੇ ਹਨ।
ਜਾਣਕਾਰੀ ਮੁਤਾਬਕ ਵਿਭਾਗ ਦੇ ਅਧਿਕਾਰੀ ਪਵਨ ਕੁਮਾਰ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਜੋਤੀ ਚੌਕ ਵਿਖੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਦੋ ਨੌਜਵਾਨ, ਜਿਨ੍ਹਾਂ ਕੋਲ ਇਕ-ਇਕ ਬੈਗ ਸੀ, ਦੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਦੇ ਬੈਗ ਚੈੱਕ ਕੀਤੇ ਗਏ। ਬੈਗਾਂ ਵਿਚ ਕਾਫੀ ਚਾਂਦੀ ਦੇ ਗਹਿਣੇ ਸਨ। ਜਦੋਂ ਉਨ੍ਹਾਂ ਕੋਲੋਂ ਗਹਿਣਿਆਂ ਦਾ ਬਿੱਲ ਮੰਗਿਆ ਤਾਂ ਉਹ ਬਿੱਲ ਨਹੀਂ ਦਿਖਾ ਸਕੇ। 
ਗਹਿਣੇ ਲੈ ਕੇ ਜਾ ਰਹੇ ਨੌਜਵਾਨ ਪਵਨ ਕੁਮਾਰ ਅਤੇ ਕਿਸ਼ਨ ਨੇ ਦੱਸਿਆ ਕਿ ਉਹ ਇੰਦਰ ਦੀ ਫਰਮ ਤੋਂ ਗਹਿਣੇ ਲੈ ਕੇ ਉਥੋਂ ਸਪਲਾਈ ਕਰਵਾਉਣ ਆਏ ਹਨ। ਬਿੱਲ ਮੰਗਣ 'ਤੇ ਉਹ ਟਾਲ-ਮਟੋਲ ਕਰਦੇ ਰਹੇ। ਬਿੱਲ ਨਾ ਦਿਖਾਉਣ ਦੀ ਸੂਰਤ ਵਿਚ ਮੋਬਾਇਲ ਵਿੰਗ ਦੇ ਅਧਿਕਾਰੀ ਪਵਨ ਨੇ ਗਹਿਣੇ ਜ਼ਬਤ ਕਰ ਲਏ। ਇਸ ਤੋਂ ਬਾਅਦ ਮੁਲਾਂਕਣ ਕਰਵਾ ਕੇ ਨੌਜਵਾਨ ਹੱਥੋਂ ਗਹਿਣਿਆਂ ਨੂੰ ਸੀਲ ਕਰਵਾ ਦਿੱਤਾ।
ਐੱਸ. ਟੀ. ਓ. ਪਵਨ ਮੁਤਾਬਕ ਗਹਿਣਿਆਂ ਦੀ ਕੀਮਤ 8 ਲੱਖ 40 ਹਜ਼ਾਰ ਰੁਪਏ ਹੈ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਦੋਵੇਂ ਨੌਜਵਾਨਾਂ ਨੂੰ ਬਿੱਲ ਦਿਖਾਉਣ ਲਈ ਦਫਤਰ ਬੁਲਾਇਆ ਗਿਆ ਹੈ। ਜੇਕਰ ਉਨ੍ਹਾਂ ਨੇ ਬਿੱਲ ਨਹੀਂ ਪੇਸ਼ ਕੀਤੇ ਤਾਂ ਨਿਯਮ ਮੁਤਾਬਕ ਜੁਰਮਾਨਾ ਵਸੂਲਿਆ ਜਾਵੇਗਾ।


Related News