ਦੁਕਾਨ ’ਚੋਂ ਮੋਬਾਇਲ ਚੋਰੀ ਕਰਨ ਵਾਲਾ ਨੌਜਵਾਨ ਗ੍ਰਿਫਤਾਰ

Friday, Jul 20, 2018 - 01:25 AM (IST)

ਦੁਕਾਨ ’ਚੋਂ ਮੋਬਾਇਲ ਚੋਰੀ ਕਰਨ ਵਾਲਾ ਨੌਜਵਾਨ ਗ੍ਰਿਫਤਾਰ

 ਬਟਾਲਾ,   (ਬੇਰੀ)-  ਥਾਣਾ ਸਿਟੀ ਦੀ ਪੁਲਸ ਨੇ ਜਿਊਲਰਜ਼ ਦੀ ਦੁਕਾਨ ਤੋਂ ਮੋਬਾਇਲ ਚੋਰੀ ਕਰ ਕੇ ਭੱਜਣ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਹੈ।  ®ਜ਼ਿਕਰਯੋਗ ਹੈ ਕਿ ਪੁਲਸ ਨੂੰ ਦਰਜ ਕਰਵਾਈ ਰਿਪੋਰਟ ’ਚ ਵਰੁਣ ਸੇਖਡ਼ੀ ਵਾਸੀ  ਬਟਾਲਾ ਨੇ ਲਿਖਵਾਇਆ ਸੀ ਕਿ ਬੀਤੀ 16 ਜੁਲਾਈ ਨੂੰ ਉਸਦੀ ਸਿਟੀ ਰੋਡ ਸਥਿਤ ਨਿਊ ਸੇਖਡ਼ੀ ਜਿਊਲਰਜ਼ ਨਾਮਕ ਦੁਕਾਨ ਤੋਂ ਇਕ ਅਣਪਛਾਤਾ ਨੌਜਵਾਨ ਉਸ ਮੌਕੇ ਉਸਦੇ ਕਾਊਂਟਰ ’ਤੇ ਪਿਆ ਮੋਬਾਇਲ ਚੋਰੀ ਕਰ ਕੇ ਭੱਜ ਗਿਆ, ਜਦੋਂ ਉਹ ਦੁਕਾਨ ਦੇ ਉਪਰ ਵਾਲੇ ਕਮਰੇ ’ਚ ਜੋਤ ਜਗਾਉਣ ਲਈ ਗਿਆ ਸੀ ਅਤੇ ਜਦੋਂ ਉਹ ਹੇਠਾਂ ਦੁਕਾਨ ’ਤੇ ਆਇਆ ਤਾਂ ਦੇਖਿਆ ਕਿ ਉਸਦਾ ਮੋਬਾਇਲ ਗਾਇਬ ਸੀ। ਵਰੁਣ ਸੇਖਡ਼ੀ ਅਨੁਸਾਰ ਦੁਕਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ ’ਤੇ ਪਾਇਆ ਕਿ ਅਣਪਛਾਤਾ ਨੌਜਵਾਨ ਉਸਦਾ ਮੋਬਾਇਲ ਫੋਨ ਚੋਰੀ ਕਰ ਕੇ ਲੈ ਗਿਆ ਹੈ, ਜਿਸ ਸਬੰਧ ’ਚ ਉਸਨੇ ਪੁਲਸ ਨੂੰ ਉਕਤ ਰਿਪੋਰਟ ਦਰਜ ਕਰਵਾਈ।  ®ਉਕਤ ਮਾਮਲੇ ਸਬੰਧੀ ਪੁਲਸ ਨੇ ਥਾਣਾ ਸਿਟੀ ’ਚ ਵਰੁਣ ਸੇਖਡ਼ੀ ਦੇ ਬਿਆਨਾਂ ’ਤੇ ਕੇਸ ਦਰਜ ਕਰਨ ਦੇ ਬਾਅਦ ਮੋਬਾਇਲ ਚੋਰੀ ਕਰਕੇ ਭੱਜੇ ਨੌਜਵਾਨ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸਨੂੰ ਟਰੱਕ ਯੂਨੀਅਨ ਮੋਡ਼ ਜੀ. ਟੀ. ਰੋਡ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸਨੇ ਆਪਣਾ ਨਾਮ ਪਲਵਿੰਦਰ ਸਿੰਘ ਉਰਫ ਪੱਲੀ  ਵਾਸੀ  ਕੋਟਲਾ ਸ਼ਰਫ ਦੱਸਿਆ ਹੈ। ਪੁਲਸ ਅਨੁਸਾਰ ਉਕਤ ਨੌਜਵਾਨ ਨੂੰ  ਅਦਾਲਤ ’ਚ ਪੇਸ਼ ਕੀਤਾ ਗਿਆ ਸੀ, ਜਿਥੋਂ ਦੋ ਦਿਨਾਂ ਦੇ ਮਿਲੇ ਰਿਮਾਂਡ ਦੇ ਬਾਅਦ ਉਕਤ ਨੌਜਵਾਨ ਤੋਂ ਜਿਊਲਰਜ਼ ਦੀ ਦੁਕਾਨ ਤੋਂ ਚੋਰੀ ਕੀਤੇ ਗਏ ਮੋਬਾਇਲ ਦੇ ਇਲਾਵਾ ਦੋ ਹੋਰ ਮੋਬਾਇਲ ਬਰਾਮਦ ਕੀਤੇ ਹਨ। 
 


Related News