ਵਿਅਕਤੀ ਦਾ ਮੋਬਾਇਲ ਖੋਹ ਕੇ ਝਪਟਮਾਰ ਹੋਏ ਫ਼ਰਾਰ, ਮਾਮਲਾ ਦਰਜ

Tuesday, Jul 30, 2024 - 05:22 PM (IST)

ਵਿਅਕਤੀ ਦਾ ਮੋਬਾਇਲ ਖੋਹ ਕੇ ਝਪਟਮਾਰ ਹੋਏ ਫ਼ਰਾਰ, ਮਾਮਲਾ ਦਰਜ

ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਸ਼ਹਿਰ ਮੁਹੱਲਾ ਸੋਢੀਆਂ ਨੇੜੇ ਡਾ. ਅਮ੍ਰਿਤ ਲਾਲ ਚੌਂਕ ’ਚ ਝਪਟਮਾਰ ਇਕ ਵਿਅਕਤੀ ਦਾ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਬਿਆਨਾਂ ’ਚ ਬਲਦੇਵ ਕਿਸ਼ਨ ਪੁੱਤਰ ਦੀਨਾ ਨਾਥ ਵਾਸੀ ਮੁਹੱਲਾ ਸੋਢੀਆਂ ਵਾਲਾ ਨੇੜੇ ਡਾ. ਅਮ੍ਰਿਤ ਲਾਲ ਚੌਂਕ ਨੇ ਦੱਸਿਆ ਕਿ 28 ਜੁਲਾਈ ਨੂੰ ਰਾਤ ਤਕਰੀਬਨ 8.10 ਵਜੇ ਉਹ ਘਰ ਦੇ ਬਾਹਰ ਸੀ। ਇਸ ਦੌਰਾਨ 2 ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਉਸ ਦਾ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News