ਹਵਾਲਾਤੀ ਕੋਲੋਂ ਮੋਬਾਇਲ ਬਰਾਮਦ, ਕੇਸ ਦਰਜ

Tuesday, Sep 12, 2017 - 06:51 AM (IST)

ਹਵਾਲਾਤੀ ਕੋਲੋਂ ਮੋਬਾਇਲ ਬਰਾਮਦ, ਕੇਸ ਦਰਜ

ਤਰਨਤਾਰਨ,  (ਜ.ਬ)-  ਥਾਣਾ ਸਿਟੀ ਪੱਟੀ ਵਿਖੇ ਇਕ ਹਵਾਲਾਤੀ ਦੀ ਤਲਾਸ਼ੀ ਦੌਰਾਨ ਮੋਬਾਇਲ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੁਪਰਡੈਂਟ ਸਬ-ਜੇਲ ਪੱਟੀ ਨੇ ਦੱਸਿਆ ਕਿ ਹਵਾਲਾਤੀ ਪ੍ਰਭਜੀਤ ਸਿੰਘ ਉਰਫ ਪ੍ਰਭਾ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਕੀੜੀਆਂ ਸਬ-ਜੇਲ ਪੱਟੀ 'ਚ ਬੰਦ ਸੀ। ਉਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਮੋਬਾਇਲ ਫੋਨ ਬਰਾਮਦ ਹੋਇਆ। ਤਫਤੀਸ਼ੀ ਅਫ਼ਸਰ ਬਲਬੀਰ ਸਿੰਘ ਨੇ ਹਵਾਲਾਤੀ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News