ਸ਼ਾਹਿਰ 'ਚ ਚੋਰਾਂ ਦੀ ਦਹਿਸ਼ਤ, ਮੋਬਾਇਲ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

Thursday, Nov 23, 2017 - 03:05 PM (IST)

ਗੁਰੂਹਰਸਹਾਏ (ਆਵਲਾ) - ਹਲਕਾ ਗੁਰੂਹਰਸਾਏ 'ਚ ਪੈਂਦੇ ਪਿੰਡ ਮਹੰਤਾ ਵਾਲਾ 'ਚ ਇਕ ਮੋਬਾਇਲ ਦੀ ਦੁਕਾਨ 'ਤੇ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਬਲਕਾਰ ਚੰਦ ਤੇ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਕੱਲ ਰਾਤ ਵੀ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਪਰ ਸਵੇਰੇ ਜਦੋਂ ਖੋਲ੍ਹਣ ਲੱਗਾ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਦੁਕਾਨ ਅੰਦਰ ਪਏ ਨਵੇਂ ਪੁਰਾਣੇ ਮੋਬਾਇਲਾਂ ਦਾ ਸਾਮਾਨ ਵੀ ਚੋਰੀ ਹੋ ਚੁੱਕਾ ਹੈ, ਜਿਸ ਦੀ ਕੀਮਤ ਤਕਰੀਬਨ 1,25000 ਹੈ।

PunjabKesari

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ, ਜਿਸ ਦੀ ਆਈ. ਐੱਸ. ਆਈ. ਸੁਖਚੈਨ ਸਿੰਘ ਪੜਤਾਲ ਕਰ ਰਹੇ ਹਨ। ਦੁਕਾਨ ਮਾਲਕ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ।


Related News