ਨਾਭਾ ਜ਼ਿਲ੍ਹਾ ਜੇਲ੍ਹ ਦੇ ਕੈਦੀ ਪਾਸੋਂ ਮੋਬਾਇਲ ਬਰਾਮਦ

Tuesday, Mar 30, 2021 - 03:29 PM (IST)

ਨਾਭਾ ਜ਼ਿਲ੍ਹਾ ਜੇਲ੍ਹ ਦੇ ਕੈਦੀ ਪਾਸੋਂ ਮੋਬਾਇਲ ਬਰਾਮਦ

ਨਾਭਾ (ਜੈਨ) : ਸਥਾਨਕ ਭਵਾਨੀਗੜ੍ਹ ਰੋਡ ਸਥਿਤ ਨਵੀਂ ਜ਼ਿਲ੍ਹਾ ਜੇਲ੍ਹ ਦੇ ਇਕ ਕੈਦੀ ਪਾਸੋਂ ਮੋਬਾਇਲ ਬਰਾਮਦ ਹੋਇਆ ਹੈ। ਸਹਾਇਕ ਸੁਪਰੀਡੈਂਟ ਸੁਰਾਜ ਮੁਹੰਮਦ ਅਨੁਸਾਰ ਵਾਰਡ ਨੰਬਰ-2 ਦੀ ਬੈਰਕ ਨੰਬਰ-5 ਵਿਚ ਬੰਦ ਕੈਦੀ ਅਕਾਸ਼ਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸੁੰਦਰ ਬਸਤੀ ਸੰਗਰੂਰ ਪਾਸੋਂ ਇਕ ਮੋਬਾਇਲ ਸੈਮਸੰਗ ਮਾਰਕਾ ਸਮੇਤ ਏਅਰਟੈੱਲ ਕੰਪਨੀ ਦਾ ਸਿਮ ਬਰਾਮਦ ਕੀਤਾ ਗਿਆ ਹੈ। ਇਸ ਸੰਬੰਧੀ ਥਾਣਾ ਸਦਰ ਵਿਚ ਕੈਦੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ।

ਦੱਸਣਯੋਗ ਹੈ ਕਿ ਪਿਛਲੇ ਪੰਜ ਦਿਨਾਂ ਦੌਰਾਨ ਦੋ ਅਫਗਾਨੀ ਹਵਾਲਾਤੀਆਂ ਸਮੇਤ 6 ਹਵਾਲਾਤੀਆਂ ਪਾਸੋਂ 6 ਮੋਬਾਇਲ ਤੇ ਸਿਮ ਕਾਰਡ ਬਰਾਮਦ ਹੋਣ ਨਾਲ ਜੇਲ੍ਹ ਪ੍ਰਸ਼ਾਸ਼ਨ ਦੀ ਸੁਰੱਖਿਆ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।


 


author

Babita

Content Editor

Related News