ਵਿਦੇਸ਼ੀ ਹਵਾਲਾਤੀਆਂ ਨੂੰ ਕਿਹੜਾ ਪਰਿੰਦਾ ਮੁਹੱਈਆ ਕਰਵਾ ਰਿਹੈ ''ਟੱਚ ਸਕਰੀਨ ਮੋਬਾਇਲ''

Saturday, Sep 07, 2019 - 11:58 AM (IST)

ਵਿਦੇਸ਼ੀ ਹਵਾਲਾਤੀਆਂ ਨੂੰ ਕਿਹੜਾ ਪਰਿੰਦਾ ਮੁਹੱਈਆ ਕਰਵਾ ਰਿਹੈ ''ਟੱਚ ਸਕਰੀਨ ਮੋਬਾਇਲ''

ਲੁਧਿਆਣਾ (ਸਿਆਲ) : ਜੇਲ 'ਚ ਕੈਦੀ ਅਤੇ ਹਵਾਲਾਤੀਆਂ ਨੂੰ ਬੈਰਕਾਂ, ਰਿਸੈਪਸ਼ਨ ਬਲਾਕਾਂ, ਅਹਾਤਿਆਂ ਤੋਂ ਇਲਾਵਾ ਹਾਈ ਸਕਿਓਰਿਟੀ ਜ਼ੋਨ 'ਚ ਗੈਂਗਸਟਰਾਂ ਅਤੇ 70 ਸੈੱਲ ਬਲਾਕਾਂ 'ਚ ਵਿਦੇਸ਼ੀ ਕੈਦੀਆਂ ਨੂੰ ਸਖਤ ਸੁਰੱਖਿਆ 'ਚ ਬੰਦ ਕੀਤਾ ਜਾਂਦਾ ਹੈ। ਹਾਈ ਸਕਿਓਰਿਟੀ ਜ਼ੋਨ 'ਚ ਤਾਂ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਹੋਏ ਹਨ ਤਾਂ ਜੋ ਗੈਂਗਸਟਰਾਂ ਦੀ ਹਰੇਕ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਸਕੇ ਪਰ ਹਰੇਕ ਵਾਰ ਸੁਰੱਖਿਆ ਪ੍ਰਣਾਲੀ ਦੇ ਠੋਸ ਦਾਅਵਿਆਂ ਨੂੰ ਟਿੱਚ ਦੱਸ ਕੇ ਮੋਬਾਇਲਾਂ ਦਾ ਮਿਲਣਾ ਲਗਾਤਾਰ ਜਾਰੀ ਹੈ, ਜਿਸ ਕਾਰਨ ਬੀਤੇ ਦਿਨ 3 ਵਿਦੇਸ਼ੀ ਹਵਾਲਾਤੀਆਂ ਤੋਂ ਤਲਾਸ਼ੀ ਦੌਰਾਨ ਸੈੱਲ ਬਲਾਕਾਂ ਤੋਂ ਮੋਬਾਇਲ ਬਰਾਮਦ ਕੀਤੇ ਗਏ ਹਨ। ਜੇਲ ਅਧਿਕਾਰੀਆਂ ਦਾ ਇਹ ਵੀ ਦਾਅਵਾ ਅਕਸਰ ਰਹਿੰਦਾ ਹੈ ਕਿ ਸਖਤ ਸੁਰੱਖਿਆ ਦੇ ਮੱਦੇਨਜ਼ਰ ਜੇਲ 'ਚ ਕੋਈ ਪਰਿੰਦਾ ਪਰ ਵੀ ਨਹੀਂ ਮਾਰ ਸਕਦਾ ਪਰ ਵਿਦੇਸ਼ੀ ਹਵਾਲਾਤੀਆਂ ਨੂੰ ਕਿਹੜਾ ਪਰਿੰਦਾ ਮੋਬਾਇਲ ਮੁਹੱਈਆ ਕਰਵਾ ਰਿਹਾ ਹੈ। ਇਸ ਦਾ ਖੁਲਾਸਾ ਅੱਜ ਤੱਕ ਨਾ ਹੋਣਾ ਸ਼ੱਕ ਦੇ ਘੇਰੇ 'ਚ ਹੈ।


author

Babita

Content Editor

Related News