ਮੋਬਾਇਲ ਖੋਹਣ ਵਾਲੇ 2 ਮੋਟਰਸਾਈਕਲ ਸਵਾਰ ਕਾਬੂ

Monday, Jun 19, 2017 - 12:14 AM (IST)

ਮੋਬਾਇਲ ਖੋਹਣ ਵਾਲੇ 2 ਮੋਟਰਸਾਈਕਲ ਸਵਾਰ ਕਾਬੂ

ਨਵਾਂਸ਼ਹਿਰ, (ਤ੍ਰਿਪਾਠੀ,ਮਨੋਰੰਜਨ)- ਲੜਕੀ ਕੋਲੋਂ ਮੋਬਾਇਲ ਖੋਹਣ ਵਾਲੇ ਮੋਟਰਸਾਈਕਲ ਸਵਾਰ 2 ਝਪਟਮਾਰਾਂ ਨੂੰ ਲੋਕਾਂ ਦੀ ਸਹਾਇਤਾ ਨਾਲ ਪੁਲਸ ਨੇ ਗ੍ਰਿਫਤਾਰ ਕੀਤਾ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਨਮੋਲਦੀਪ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਚੰਡੀਗੜ੍ਹ ਰੋਡ ਨਵਾਂਸ਼ਹਿਰ ਨੇ ਦੱਸਿਆ ਕਿ ਸ਼ਨੀਵਾਰ ਦੀ ਸ਼ਾਮ ਨੂੰ ਉਹ ਨਵਾਂਸ਼ਹਿਰ ਦੇ ਫਤਿਹ ਨਗਰ 'ਚ ਆਪਣੇ ਅੰਕਲ ਦੇ ਘਰੋਂ ਆਪਣੇ ਘਰ ਜਾ ਰਹੀ ਸੀ। ਜਦੋਂ ਉਹ ਕੁਲਾਮ ਰੋਡ 'ਤੇ ਡਾ. ਕਾਰਾ ਵਾਲੀ ਗਲੀ ਦੇ ਨੇੜੇ ਪੁੱਜੀ ਤਾਂ ਪਿੱਛਿਓਂ ਆਏ ਮੋਟਰਸਾਈਕਲ ਸਵਾਰ 2 ਨੌਜਵਾਨ ਉਸ ਦੇ ਹੱਥ 'ਚ ਫੜਿਆ ਮੋਬਾਇਲ ਖੋਹ ਕੇ ਕੁਲਾਮ ਰੋਡ ਵੱਲ ਭੱਜ ਗਏ। ਲੜਕੀ ਵੱਲੋਂ ਰੌਲਾ ਪਾਉਣ 'ਤੇ ਕੁਝ ਲੋਕਾਂ ਨੇ ਪਿੱਛਾ ਕਰ ਕੇ ਇਕ ਨੌਜਵਾਨ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਦੂਜੇ ਨੌਜਵਾਨ ਨੂੰ ਵੀ ਬਾਅਦ 'ਚ ਗ੍ਰਿਫਤਾਰ ਕਰ ਲਿਆ।
ਪੁਲਸ ਨੇ ਝਪਟਮਾਰਾਂ ਤਰਨਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਸੂਰਾਪੁਰ ਤੇ ਸੰਨੀ ਗੋਗਨਾ ਪੁੱਤਰ ਮਨੋਜ ਕੁਮਾਰ ਵਾਸੀ ਨਵਾਂਸ਼ਹਿਰ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News