ਸੈਲਫੀ ਲੈਂਦਾ-ਲੈਂਦੇ ਮੋਬਾਇਲ ਲੈ ਕੇ ਛੂੰ ਮੰਤਰ ਹੋ ਗਿਆ ਨੌਜਵਾਨ

Tuesday, Apr 09, 2019 - 06:15 PM (IST)

ਸੈਲਫੀ ਲੈਂਦਾ-ਲੈਂਦੇ ਮੋਬਾਇਲ ਲੈ ਕੇ ਛੂੰ ਮੰਤਰ ਹੋ ਗਿਆ ਨੌਜਵਾਨ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੀ ਮੋਬਾਇਲ ਮਾਰਕਿਟ 'ਚ ਚੋਰੀ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਗਾਹਕ ਬਣ ਕੇ ਆਇਆ ਇਕ ਨੌਜਵਾਨ ਦੁਕਾਨਦਾਰ ਦੀਆਂ ਅੱਖਾਂ ਦੇ ਸਾਹਮਣੇ ਮੋਬਾਇਲ ਲੈ ਕੇ ਉਡਣ ਛੂੰ ਹੋ ਗਿਆ। ਚੋਰੀ ਦੀ ਇਹ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਉਕਤ ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ, ਜਦੋਂ ਮੋਬਾਇਲ ਦਾ ਕੈਮਰਾ ਚੈੱਕ ਕਰਨ ਲਈ ਸੈਲਫੀ ਲੈਂਦਾ-ਲੈਂਦਾ ਨੌਜਵਾਨ ਦੁਕਾਨ 'ਚੋਂ ਬਾਹਰ ਨਿਕਲ ਗਿਆ ਤੇ ਪਹਿਲਾਂ ਹੀ ਮੋਟਰਸਾਈਕਲ ਸਟਾਰਟ ਕਰ ਕੇ ਖੜ੍ਹੇ ਸਾਥੀ ਦੇ ਪਿੱਛੇ ਬੈਠ ਕੇ ਫਰਾਰ ਹੋ ਗਿਆ। 
ਘਟਨਾ ਦੀ ਵੀਡੀਓ ਵਾਇਰਲ ਹੋਣ ਤੇ ਜਦੋਂ 3 ਕੁ ਦਿਨ ਬਾਅਦ ਨੌਜਵਾਨ ਨੇ ਦੋਬਾਰਾ ਇਸੇ ਤਰੀਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਸ ਨੂੰ ਦਬੋਚ ਲਿਆ ਤੇ ਭੁਗਤ ਸੰਵਾਰਨ ਮਗਰੋਂ ਉਸਨੂੰ ਪੁਲਸ ਦੇ ਹਵਾਲੇ ਕਰ ਦਿੱਤਾ।  
ਉਧਰ ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਲੋਕਾਂ ਨੇ ਨਹੀਂ ਸਗੋਂ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਤੇ ਉਸਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗੁਰੂ ਨਗਰੀ 'ਚ ਲੁੱਟ-ਖੋਹ ਦੀਆਂ ਅਜਿਹੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ  ਬੇਹੱਦ ਚਿੰਤਾਜਨਕ ਹੈ।


author

Gurminder Singh

Content Editor

Related News