ਜੇਲ ''ਚ ਬੰਦ 2 ਵਿਅਕਤੀਆਂ ਕੋਲੋ ਮੋਬਾਇਲ ਬਰਾਮਦ
Wednesday, Aug 16, 2017 - 10:37 AM (IST)

ਅੰਮ੍ਰਿਤਸਰ - ਕੇਂਦਰੀ ਜੇਲ ਫਤਾਹਪੁਰ 'ਚ ਤਲਾਸ਼ੀ ਦੌਰਾਨ 2 ਵਿਅਕਤੀਆਂ ਕੋਲੋ ਮੋਬਾਇਲ ਬਰਾਮਦ ਕੀਤੇ ਗਏ ਹਨ।
ਜੇਲ ਸੁਪਰਿੰਟੈਂਡੈਂਟ ਦੀ ਸ਼ਿਕਾਇਤ 'ਤੇ ਤਲਾਸ਼ੀ ਦੌਰਾਨ ਦੋਸ਼ੀ ਦੀਪਕ ਕੁਮਾਰ ਪੁੱਤਰ ਇੰਦਰਜੀਤ ਕੁਮਾਰ ਨਿਵਾਸੀ ਕੋਟ ਹਰਨਾਮ ਦਾਸ ਤੇਜ਼ ਨਗਰ ਅਤੇ ਗੁਰਮੁਖ ਸਿੰਘ ਪੁੱਤਰ ਤਰਸੇਮ ਸੰਘਾ ਨਿਵਾਸੀ ਦਸੂਹਾ ਕੋਲੋ 2 ਮੋਬਾਇਲ ਫੋਨ ਬਰਾਮਦ ਕੀਤੇ ਹਨ। ਇਸ ਸਬੰਧ 'ਚ ਕਾਰਵਾਈ ਕਰਦੇ ਹੋਏ ਥਾਣਾ ਗੇਟ ਹਕੀਮਾ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।