ਮੰਤਰੀ ਬਣ ਕੇ ਹਲਕੇ 'ਚ ਪੁੱਜਣ 'ਤੇ ਸਿੰਗਲਾ ਦਾ ਭਰਵਾਂ ਸਵਾਗਤ

Monday, Apr 23, 2018 - 12:37 PM (IST)

ਮੰਤਰੀ ਬਣ ਕੇ ਹਲਕੇ 'ਚ ਪੁੱਜਣ 'ਤੇ ਸਿੰਗਲਾ ਦਾ ਭਰਵਾਂ ਸਵਾਗਤ

ਸੰਗਰੂਰ/ਭਵਾਨੀਗੜ੍ਹ (ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ,ਵਿਕਾਸ)-ਕੈਪਟਨ ਸਰਕਾਰ ਦੇ ਮੰਤਰੀ ਮੰਡਲ 'ਚ ਸ਼ਾਮਲ ਹੋਣ ਤੋਂ ਬਾਅਦ ਵਿਜੇਇੰਦਰ ਸਿੰਗਲਾ ਅੱਜ ਆਪਣੇ ਹਲਕੇ ਸੰਗਰੂਰ 'ਚ ਪੁੱਜੇ, ਜਿੱਥੇ ਕਾਂਗਰਸੀ ਆਗੂਆਂ, ਵਰਕਰਾਂ ਅਤੇ ਸ਼ਹਿਰ ਵਾਸੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦਾ ਸਵਾਗਤ ਕਰਨ ਲਈ ਕਾਂਗਰਸੀਆਂ ਵੱਲੋਂ ਇਕ ਕਾਫ਼ਲਾ ਵੀ ਕੱਢਿਆ ਗਿਆ। ਇਸ ਮੌਕੇ ਸਿੰਗਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ।
ਇਸ ਮੌਕੇ ਜ਼ਿਲਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ, ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ, ਕੁਲਵੰਤ ਰਾਏ ਸਿੰਗਲਾ, ਸਤੀਸ਼ ਕਾਂਸਲ, ਅਮਰਜੀਤ ਸਿੰਘ ਟੀਟੂ ਪ੍ਰਧਾਨ ਵਪਾਰ ਮੰਡਲ, ਬਲਵੰਤ ਸਿੰਘ ਸ਼ੇਰਗਿੱਲ, ਅਵਤਾਰ ਸਿੰਘ ਸ਼ੇਰੋਂ, ਮਲਕੀਤ ਸਿੰਘ ਗੋਰਾਇਆ, ਕੁਲਜੀਤ ਸਿੰਘ ਤੂਰ ਬਡਰੁਖਾਂ, ਬਗੀਰਥ ਸਿੰਘ ਸਰਾਓ, ਮਲਕੀਤ ਸਿੰਘ ਥਿੰਦ, ਅਵਤਾਰ ਸਿੰਘ ਸ਼ੇਰੋਂ ਜ਼ਿਲਾ ਚੇਅਰਮੈਨ ਕਿਸਾਨ ਸੈੱਲ, ਸੁਰਿੰਦਰ ਸਿੰਘ ਭਰੂਰ, ਬਲਵਿੰਦਰ ਸਿੰਘ ਧਾਲੀਵਾਲ ਬੀਰ ਕਲਾਂ, ਬਾਬਾ ਰਾਮ ਸਿੰਘ ਆਦਿ ਹਾਜ਼ਰ ਸਨ ।


Related News