ਭਾਜਪਾ ਦੇ ਸੰਪਰਕ ਵਿਚ ਦੁਆਬਾ ਦਾ ਵਿਧਾਇਕ

Tuesday, Oct 04, 2022 - 06:22 PM (IST)

ਭਾਜਪਾ ਦੇ ਸੰਪਰਕ ਵਿਚ ਦੁਆਬਾ ਦਾ ਵਿਧਾਇਕ

ਜਲੰਧਰ : ਭਾਜਪਾ ’ਤੇ ਪੰਜਾਬ ਵਿਚ ਆਪਰੇਸ਼ਨ ਲੋਟਸ ਚਲਾਉਣ ਦੇ ਲੱਗ ਰਹੇ ਦੋਸ਼ਾਂ ਦਰਮਿਆਨ ਦੋਆਬਾ ਦਾ ਇਕ ਵਿਧਾਇਕ ਦੇ ਭਾਜਪਾ ਦੇ ਸੰਪਰਕ ਵਿਚ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਵਿਧਾਇਕ ਇਨ੍ਹੀਂ ਦਿਨੀਂ ਵਿਦੇਸ਼ੀ ਦੌਰੇ ’ਤੇ ਹੈ ਅਤੇ ਆਪਣੇ ਇਸੇ ਵਿਦੇਸ਼ੀ ਦੌਰੇ ਦੌਰਾਨ ਉਹ ਭਾਜਪਾ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨਾਲ ਆਪਣੀ ਆਗਾਮੀ ਸਿਆਸਤ ਨੂੰ ਲੈ ਕੇ ਚਰਚਾ ਕਰ ਰਿਹਾ ਹੈ। ਸਿਆਸੀ ਗਲਿਆਰਿਆਂ ਵਿਚ ਇਹ ਚਰਚਾ ਵੀ ਹੈ ਕਿ ਇਸ ਵਿਧਾਇਕ ਦੇ ਭਾਜਪਾ ਵਿਚ ਆਉਣ ਦੀ ਸਕ੍ਰਿਪਟ ਵਿਦੇਸ਼ ਵਿਚ ਲਿਖੀ ਜਾ ਰਹੀ ਹੈ ਅਤੇ ਵਿਦੇਸ਼ ਵਿਚ ਬੈਠੇ ਭਾਜਪਾ ਦੇ ਵਰਕਰ ਪਾਰਟੀ ਦੀ ਸੂਬਾ ਯੂਨਿਟ ਅਤੇ ਕੇਂਦਰੀ ਦੀ ਅਗਵਾਈ ਨੂੰ ਇਸ ਮਾਮਲੇ ਵਿਚ ਅਪਡੇਟ ਕਰ ਰਹੇ ਹਨ।

ਇਹ ਵੀ ਪੜ੍ਹੋ : ਗੈਂਗਸਟਰ ਦੀਪਕ ਦੇ ਫਰਾਰ ਹੋਣ ਦੇ ਮਾਮਲੇ ’ਚ ਸਨਸਨੀਖੇਜ਼ ਖੁਲਾਸਾ, ਗਰਲਫ੍ਰੈਂਡ ਨੂੰ ਲੈ ਕੇ ਸਾਹਮਣੇ ਆਈ ਵੱਡੀ ਗੱਲ

ਆਉਣ ਵਾਲੇ ਕੁੱਝ ਦਿਨਾਂ ਵਿਚ ਇਸ ਮਾਮਲੇ ਵਿਚ ਵੱਡੀ ਡਿਵਲਪਮੈਂਟ ਸਾਹਮਣੇ ਆ ਸਕਦੀ ਹੈ। ਉਧਰ, ਵਿਧਾਇਕ ਦੇ ਕਰੀਬੀ ਲੋਕ ਇਸ ਸਿਆਸੀ ਘਟਨਾਕ੍ਰਮ ਨੂੰ ਸਿਰੇ ਤੋਂ ਖਾਰਜ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਵਿਧਾਇਕ ਨਿੱਜੀ ਕੰਮ ਲਈ ਵਿਦੇਸ਼ ਗਏ ਹਨ ਅਤੇ ਇਹ ਸਿਰਫ ਅਫਵਾਹਾਂ ਹੀ ਹਨ। 

ਇਹ ਵੀ ਪੜ੍ਹੋ : ਗੁਰਦਾਸਪੁਰ ਦੀ ਬੇਹੱਦ ਹੈਰਾਨ ਕਰਨ ਵਾਲੀ ਘਟਨਾ, ਥਾਣੇ ’ਚੋਂ SLR ਖੋਹ ਕੇ ਫੇਸਬੁੱਕ ’ਤੇ ਲਾਈਵ ਹੋਇਆ ਸ਼ਖਸ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News