ਵਿਧਾਇਕ ਕੁਲਤਾਰ ਸੰਧਵਾਂ ਨੇ ਨਰੋਆ ਪੰਜਾਬ ਮੰਚ ਨਾਲ ਮਿਲ ਕੇ ਘੇਰੀ ਸਰਕਾਰ

04/18/2021 1:19:27 PM

ਫਰੀਦਕੋਟ (ਜਗਤਾਰ): ਪਿਛਲੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਫਰੀਦਕੋਟ ’ਚੋਂ ਲੰਘਦੀ ਸਰਹੰਦ ਨਹਿਰ ’ਚ ਪ੍ਰਦੂਸ਼ਿਤ ਕਾਲੇ ਰੰਗ ਦਾ ਪਾਣੀ ਵਹਿ ਰਿਹਾ ਹੈ ਜੋ ਕੇ ਅਨੇਕਾਂ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ।ਇਸੇ ਨਹਿਰ ਤੋਂ ਹਰੀਕੇ ਪੱਤਣ ਤੋਂ ਲੈ ਕੇ ਰਾਜਸਥਾਨ ਤੱਕ ਲੋਕਾਂ ਨੂੰ ਪੀਣ ਅਤੇ ਖੇਤੀ ਕਰਨ ਲਈ ਪਾਣੀ ਤੇ ਨਿਰਭਰ ਹੋਣਾ ਪੈਂਦਾ ਹੈ ਪਰ ਸਰਕਾਰਾਂ ਦੀ ਅਣਦੇਖੀ ਦੇ ਚੱਲਦੇ ਫੈਕਟਰੀਆਂ ਦਾ ਜ਼ਹਿਰੀਲਾ ਕੈਮੀਕਲ ਯੁਕਤ ਵੈਸਟ ਖਾਸ ਕਰਕੇ ਬੁੱਢੇ ਨਾਲੇ ਦਾ ਗੰਦਾ ਪਾਣੀ ਲਗਾਤਾਰ ਇਸ ਨਹਿਰ ’ਚ ਸੁੱਟਿਆ ਜਾ ਰਿਹਾ ਹੈ।ਹਾਲਾਂਕਿ ਪਹਿਲਾਂ ਵੀ ਸਮਾਜਸੇਵੀ ਸੰਸਥਾਵਾਂ ਵੱਲੋਂ ਸਮੇਂ-ਸਮੇਂ ’ਤੇ ਇਸ ਦਾ ਮੁੱਦਾ ਸਰਕਾਰਾਂ ਕੋਲ ਚੁੱਕਿਆ ਜਾਂਦਾ ਰਿਹਾ ਹੈ ਪਰ ਸਰਕਾਰਾਂ ਵੱਲੋਂ ਕੋਈ ਪੁਖ਼ਤਾ ਹੱਲ ਨਹੀਂ ਕੱਢਿਆ ਜਾ ਰਿਹਾ।ਅੱਜ ਫਿਰ ਇੱਕ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਵੱਲੋਂ ਨਰੋਆ ਪੰਜਾਬ ਮੰਚ ਸੰਸਥਾ ਦੇ ਆਗੂਆਂ ਨਾਲ ਮਿਲ ਕੇ ਇਸ ਮੁੱਦੇ ਨੂੰ ਆਵਾਜ਼ ਬਣਾ ਕੇ ਸਰਕਾਰ ਕੋਲ ਪਹੁੰਚਾਉਣ ਦਾ ਯਤਨ ਕੀਤਾ।

ਇਹ ਵੀ ਪੜ੍ਹੋ: 100 ਰੁਪਏ ਨੇ ਬਦਲੀ ਦਿਹਾੜੀਦਾਰ ਦੀ ਜ਼ਿੰਦਗੀ, ਰਾਤੋ-ਰਾਤ ਬਣਿਆ ਕਰੋੜਪਤੀ

ਵਿਧਾਇਕ ਕੁਲਤਾਰ ਸੰਧਵਾ ਨੇ ਦੱਸਿਆ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਫਰੀਦਕੋਟ, ਮੁਕਤਸਰ, ਫਿਰੋਜ਼ਪੁਰ ਆਦਿ ਥਾਵਾਂ ਤੋਂ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਸਰਹੰਦ ਨਹਿਰ ’ਚ ਕਾਲਾ ਪਾਣੀ ਸਪਲਾਈ ਹੋ ਰਿਹਾ ਹੈ, ਜਿਸ ਦੇ ਚੱਲਦੇ ਅੱਜ ਉਨ੍ਹਾਂ ਵੱਲੋਂ ਨਰੋਆ ਪੰਜਾਬ ਮੰਚ ਦੇ ਆਗੂਆਂ ਨਾਲ ਮਿਲ ਕੇ ਹਰੀਕੇ ਪੱਤਣ ਜਿੱਥੋਂ ਇਹ ਨਹਿਰਾਂ ਸ਼ੁਰੂ ਹੁੰਦੀਆਂ ਹਨ। ਜਾ ਕੇ ਮੌਕਾ ’ਤੇ ਵੇਖਿਆ ਗਿਆ ਪਰ ਮੁੱਢ ਤੋਂ ਹੀ ਦੇਖਣ ’ਚ ਆਇਆ ਕੇ ਕਾਲੇ ਰੰਗ ਦਾ ਪ੍ਰਦੂਸ਼ਿਤ ਪਾਣੀ ਵਹਿ ਰਿਹਾ ਹੈ ਅਤੇ ਇਹੀ ਪਾਣੀ ਲੋਕਾਂ ਨੂੰ ਪੀਣ ਲਈ ਵਾਟਰ ਵਰਕਸ ਜਰੀਏ ਸਪਲਾਈ ਕੀਤਾ ਜਾਂਦਾ ਹੈ। ਜਿਸ ਨਾਲ ਕਈ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ। ਨਾਲ ਹੀ ਫ਼ਸਲਾਂ ਲਈ ਵੀ ਇਹ ਹਾਨੀਕਾਰਕ ਹੈ ਪਰ ਵਾਰ-ਵਾਰ ਸਰਕਾਰਾਂ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਵੀ ਕੋਈ ਠੋਸ ਹੱਲ ਨਹੀਂ ਨਿਕਲ ਰਿਹਾ ਅਤੇ ਸਰਕਾਰ ਦੇ ਆਦੇਸ਼ ਜਾਂ ਯੋਜਨਾਵਾਂ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਈਆਂ ਹਨ।ਫੈਕਟਰੀ ਮਾਲਕ ਟਰੀਟਮੈਂਟ ਪਲਾਂਟ ਲਾਉਣ ਦੀ ਬਜਾਏ ਗੰਦਾ ਤੇ ਪ੍ਰਦੂਸ਼ਿਤ ਪਾਣੀ ਉਸੇ ਤਰ੍ਹਾਂ ਦਰਿਆਵਾਂ ਵਿਚ ਸੁੱਟ ਰਹੇ ਹਨ।

ਇਹ ਵੀ ਪੜ੍ਹੋ: ਫ਼ਰੀਦਕੋਟ ਤੋਂ ਵੱਡੀ ਖ਼ਬਰ: ਸੌਂ ਰਹੇ ਵਿਅਕਤੀ ਦਾ ਸਿਰ ਵੱਢ ਕੇ ਨਾਲ ਲੈ ਗਏ ਕਾਤਲ

PunjabKesari

ਨਰੋਆ ਪੰਜਾਬ ਮੰਚ ਅਤੇ ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਅਸੀਂ ਲੰਬੇ ਸਮੇਂ ਤੋਂ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸੰਘਰਸ਼ ਕਰ ਰਹੇ ਹਾਂ ਅਤੇ ਸਮੇਂ-ਸਮੇਂ ’ਤੇ ਸਰਕਾਰ ਦੇ ਮੰਤਰੀਆਂ ਨੂੰ ਵੀ ਮਿਲੇ ਅਤੇ ਇਸ ਤੋਂ ਇਲਾਵਾ NGT ਦੇ ਅਹੁਦੇਦਾਰਾਂ ਨਾਲ ਵੀ ਇਸ ਮਸਲੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਪਰ ਇਸ ਸਭ ਦੇ ਬਾਵਜੂਦ ਅੱਜ ਵੀ ਸਥਿਤੀ ਜੀਓ ਦੀ ਤਿਉਂ ਹੈ।ਉਨ੍ਹਾਂ ਕਿਹਾ ਕਿ ਇਸ ਨੂੰ ਜਨਤਕ ਮੁੱਦਾ ਬਣਾਇਆ ਜਾਵੇ ਤਾਂ ਜੋ ਚੋਣਾਂ ਵੇਲੇ ਮੰਗ ਰੱਖੀ ਜਾਵੇ ਕਿ ਸਰਕਾਰ ਲੋਕਾਂ ਨੂੰ ਸਾਫ਼-ਸੁਥਰਾ ਤੇ ਪ੍ਰਦੂਸ਼ਣ ਰਹਿਤ ਪਾਣੀ ਪਬਲਿਕ ਨੂੰ ਮੁਹਈਆ ਕਰਵਾਵੇ ਨਹੀ ਤਾਂ ਲੋਕ ਇਸੇ ਤਰ੍ਹਾਂ ਭਿਆਨਕ ਬਿਮਾਰੀਆਂ ਨਾਲ ਪੀੜਤ ਰਹਿਣਗੇ ਅਤੇ ਇਸੇ ਪ੍ਰਦੂਸ਼ਿਤ ਪਾਣੀ ਕਾਰਨ ਕਈ ਜਲ ਜੀਵਾਂ ਦੀ ਮੌਤ ਹੋ ਰਹੀ ਹੈ ਤੇ ਕਈ ਜਲ ਪ੍ਰਜਾਤੀਆਂ ਲੁਪਤ ਹੋਣ ਦੇ ਕੰਢੇ ਤੇ ਹਨ।

ਇਹ ਵੀ ਪੜ੍ਹੋ:  ਚਿੱਟੇ ਤੋਂ ਲੈ ਕੇ ਅਫ਼ੀਮ ਤੱਕ ਕਰਦਾ ਸੀ ਸਾਰੇ ਨਸ਼ੇ, ਇੰਝ ਖ਼ਹਿੜਾ ਛੁਡਾ ਬਣਾਈ ਜ਼ਬਰਦਸਤ ਬਾਡੀ (ਵੀਡੀਓ)


Shyna

Content Editor

Related News