ਸਾਬਕਾ CM ਚਰਨਜੀਤ ਚੰਨੀ ''ਤੇ ਵਰ੍ਹੇ ਵਿਧਾਇਕ ਦੇਵ ਮਾਨ, ਆਖ਼ੀਆਂ ਇਹ ਗੱਲਾਂ

Friday, Apr 14, 2023 - 04:35 PM (IST)

ਸਾਬਕਾ CM ਚਰਨਜੀਤ ਚੰਨੀ ''ਤੇ ਵਰ੍ਹੇ ਵਿਧਾਇਕ ਦੇਵ ਮਾਨ, ਆਖ਼ੀਆਂ ਇਹ ਗੱਲਾਂ

ਨਾਭਾ (ਰਾਹੁਲ) : ਨਾਭਾ ਵਿਖੇ ਇਕ ਧਾਰਮਿਕ ਸਮਾਗਮ 'ਚ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਸ਼ਿਰੱਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਦੇਸ਼ ਵਾਸੀਆਂ ਅਤੇ ਪੰਜਾਬ ਵਾਸੀਆਂ ਨੂੰ ਵਿਸਾਖੀ ਦੇ ਸ਼ੁੱਭ ਮੌਕੇ 'ਤੇ ਵਧਾਈ ਦਿੱਤੀ ਗਈ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਸ਼ਬਦੀ ਵਾਰ ਕੀਤੇ ਗਏ। ਦੇਵਮਾਨ ਨੇ ਕਿਹਾ ਕਿ ਜੋ  ਚਰਨਜੀਤ ਚੰਨੀ ਵੱਲੋਂ ਕਿਹਾ ਗਿਆ ਕਿ ਛੁੱਟੀ ਵਾਲੇ ਦਿਨ ਵਿਜੀਲੈਂਸ ਦਫ਼ਤਰ 'ਚ ਮੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੇਰੀ ਜਾਨ ਨੂੰ ਖ਼ਤਰਾ ਹੈ।

ਇਹ ਵੀ ਪੜ੍ਹੋ : ਦੇਖਦੇ ਹੀ ਦੇਖਦੇ ਸੜਕ 'ਤੇ ਰੁੜ੍ਹ ਗਿਆ ਤੇਜ਼ਾਬ, ਪੈ ਗਈਆਂ ਭਾਜੜਾਂ, ਦੇਖੋ ਪੂਰੀ ਵੀਡੀਓ

ਦੇਵਮਾਨ ਨੇ ਚੰਨੀ 'ਤੇ ਤੰਜ ਕੱਸਦਿਆਂ ਕਿਹਾ ਕਿ ਜੇਕਰ ਕੋਈ ਛੁੱਟੀ ਵਾਲੇ ਦਿਨ ਕਿਸੇ ਦਾ ਕਤਲ ਕਰਦਾ ਹੈ ਤਾਂ ਇਹ ਕਿੱਥੇ ਲਿਖਿਆ ਹੈ ਕਿ ਕਾਤਲ ਨੂੰ ਫੜ੍ਹਨਾ ਨਹੀਂ ਕਿਉਂਕਿ ਅੱਜ ਛੁੱਟੀ ਹੈ ਪਰ ਉਸ ਨੂੰ ਫੜ੍ਹ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੰਨੀ ਨੇ ਜੋ ਲੱਖਾਂ ਕਰੋੜਾਂ ਦੀ ਪ੍ਰਾਪਰਟੀ ਬਣਾਈ ਹੈ, ਵਿਜੀਲੈਂਸ ਵੱਲੋਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਜਾਂਚ ਲਈ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ : ਸਾਬਕਾ CM ਚਰਨਜੀਤ ਚੰਨੀ ਤੋਂ ਵਿਜੀਲੈਂਸ ਦੀ ਪੁੱਛਗਿੱਛ ਜਾਰੀ

ਜੇਕਰ ਚੰਨੀ ਦੁੱਧ-ਧੋਤਾ ਹੋਵੇਗਾ ਤਾਂ ਉਹ ਜਾਂਚ ਵਿਚੋਂ ਨਿਕਲ ਜਾਵੇਗਾ। ਚੰਨੀ ਦੀ ਜਾਨ ਦੇ ਖ਼ਤਰੇ 'ਤੇ ਦੇਵਮਾਨ ਨੇ ਕਿਹਾ ਕਿ ਇੱਕ ਪਾਸੇ ਖਹਿਰਾ ਕਹਿ ਰਹੇ ਹਨ ਕਿ ਮੇਰੀ ਜਾਨ ਨੂੰ ਖ਼ਤਰਾ ਹੈ ਅਤੇ ਦੂਜੇ ਪਾਸੇ ਚੰਨੀ ਆਪਣੀ ਜਾਨ ਨੂੰ ਖ਼ਤਰਾ ਦੱਸ ਰਿਹਾ ਹੈ। ਕਾਂਗਰਸ ਨੂੰ ਇਕ-ਦੂਜੇ ਤੋਂ ਜਾਨ ਦਾ ਖ਼ਤਰਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News