ਵਿਧਾਇਕ ਹੈਨਰੀ ਖਿਲਾਫ ਹੀਰਾ ਬੱਤਰਾ ਦੀਆਂ ਗਾਲ੍ਹਾਂ ਭਰੀ ਫੇਸਬੁੱਕ ਪੋਸਟ ਚਰਚਾ 'ਚ

06/06/2019 9:43:53 AM

ਜਲੰਧਰ (ਜ.ਬ.)— ਜਲੰਧਰ ਨਾਰਥ ਹਲਕੇ ਦੇ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਤੇ ਉਨ੍ਹਾਂ ਦੇ ਪਿਤਾ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਵਿਰੋਧ ਵਿਚ ਜਲੰੰਧਰ ਦੇ ਕਾਰੋਬਾਰੀ ਹੀਰਾ ਬੱਤਰਾ ਦੀਆਂ ਗਾਲਾਂ ਭਰੀ ਫੇਸਬੁੱਕ ਪੋਸਟ ਦਿਨ ਭਰ ਸ਼ਹਿਰ ਹੀ ਨਹੀਂ, ਪੰਜਾਬ ਭਰ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ। ਆਪਣੇ ਬਾਹੂਬਲੀ ਅਕਸ ਵਜੋਂ ਮਸ਼ਹੂਰ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਖਿਲਾਫ ਕਦੀ ਕਿਸੇ ਨੇ ਮੂੰਹ ਖੋਲ੍ਹਣ ਦੀ ਹਿੰਮਤ ਨਹੀਂ ਕੀਤੀ ਪਰ ਉਨ੍ਹਾਂ ਦੇ ਹੀ ਕਿਸੇ ਸਮੇਂ ਦੇ ਕਰੀਬੀ ਰਹੇ ਬੱਤਰਾ ਭਰਾ ਜਦੋਂ ਤੋਂ ਬਾਗੀ ਹੋਏ ਹਨ ਉਸ ਸਮੇਂ ਤੋਂ ਹੀ ਉਨ੍ਹਾਂ ਹੈਨਰੀ ਤੇ ਉਨ੍ਹਾਂ ਦੇ ਵਿਧਾਇਕ ਬੇਟੇ ਦੀ ਸੋਸ਼ਲ ਮੀਡੀਆ 'ਤੇ ਗਾਲ੍ਹਾਂ ਨਾਲ ਜੋ ਰੇਲ ਬਣਾਈ ਹੈ ਉਸ ਨਾਲ ਨਾ ਸਿਰਫ ਹੈਨਰੀ ਦੇ ਸਿਆਸੀ ਕੱਦ ਨੂੰ ਢਾਹ ਲੱਗੀ ਹੈ, ਸਗੋਂ ਜਲੰਧਰ ਵਿਚ ਉਨ੍ਹਾਂ ਦੇ ਵਿਰੋਧ ਵਿਚ ਸੁਰ ਵੀ ਉਠਣ ਲੱਗੇ ਹਨ।

ਜੇਕਰ ਗੱਲ ਹੀਰਾ ਬੱਤਰਾ ਦੀ ਫੇਸਬੁੱਕ ਪੋਸਟ ਦੀ ਕਰੀਏ ਤਾਂ ਵੈਸੇ ਤਾਂ ਇਸ ਵਿਚ ਕਈ ਸ਼ਬਦ ਅਜਿਹੇ ਹਨ ਜੋ ਲਿਖੇ ਨਹੀਂ ਜਾ ਸਕਦੇ ਪਰ ਉਨ੍ਹਾਂ ਨੂੰ ਹਟਾ ਕੇ ਜੇਕਰ ਪੋਸਟ ਪੜ੍ਹੀ ਜਾਵੇ ਤਾਂ ਕੁਝ ਇਸ ਤਰ੍ਹਾਂ ਨਾਲ ਹੈ।ਆਪਣੀ ਜ਼ਿੰਦਗੀ ਵਿਚ ਹਾਰਿਆ ਹੋਇਆ ਐਕਸ ਮਿਨਿਸਟਰ ਅਵਤਾਰ ਹੈਰਨੀ ਤੇ ਉਸ ਦਾ ਵਿਧਾਇਕ ਪੁੱਤਰ ਬਾਵਾ ਹੈਨਰੀ ਆਪਣਾ ਘਰ ਨਹੀਂ ਸੰਭਾਲ ਸਕੇ, ਪਰਿਵਾਰ ਨਹੀਂ ਸੰਭਾਲ ਸਕੇ। ਹੁਣ ਆਪਣੀ ਫੁ.. ਰਾਜਨੀਤੀ 'ਤੇ ਉਤਰ ਆਏ ਹਨ। ਆਪਣੇ ਆਪ ਨੂੰ ਪੰਜਾਬ ਦੇ ਮਹਾਰਥੀ ਕਹਾਉਣ ਵਾਲੇ 2-4 ਥਾਣਿਆਂ ਦੇ ਐੈੱਸ. ਐੈੱਚ. ਓ. ਨੂੰ ਹੀ ਗਾਲਾਂ ਕੱਢਣ ਜੋਗੇ ਆ।
ਮੂੰਹ ਵਿਚ ਚਾਂਦੀ ਦਾ ਚਮਚ ਲੈ ਕੇ ਪੈਦਾ ਹੋਇਆ ਵਿਧਾਇਕ ਬਾਵਾ ਹੈਨਰੀ ਇਹ ਭੁੱਲ ਗਿਆ ਕਿ ਰੋ-ਰੋ ਕੇ ਟਿਕਟ ਮਿਲੀ ਤੁਹਾਨੂੰ ਪਿਊ-ਪੁੱਤਰਾਂ ਨੂੰ ।
ਪਿਊ ਦੀ ਗੱਦੀ 'ਤੇ ਬੈਠ ਕੇ ਕੋਈ ਪਿਊ ਨਹੀਂ ਬਣ ਜਾਂਦਾ। ਵਿਆਹ ਤੋਂ ਦਸ ਦਿਨਾਂ ਬਾਅਦ ਦਾਜ ਲਈ ਆਪਣੀ ਨੂੰਹ ਜ਼ੋਰਾਵਰ ਹੈਨਰੀ ਦੀ ਘਰ ਵਾਲੀ ਘਰੋਂ ਕੱਢ ਦਿੱਤੀ ਤੁਸੀਂ, ਸ਼ਰਮ ਕਰੋ ਸ਼ਰਮ। ਕਰਵਾ ਹੋਰ ਝੂਠੇ ਪਰਚੇ ਮੇਰੇ 'ਤੇ , ਭੇਜ ਪੁਲਸ। ਪਰਚਾ ਕਰਵਾਉਣਾ ਤੁਸੀਂ ਕਰਵਾਓ ਪਿਊ-ਪੁੱਤਰ ਕਿ ਹੀਰਾ ਬੱਤਰਾ ਗਾਲਾਂ ਕੱਢਦਾ ਪਿਆ, ਕਰਵਾ ਸਾਡੀ ਰਸੋਈ ਬੰਦ, ਹੋਰ ਕਰਵਾ ਨਾਜਾਇਜ਼ ਪਰਚੇ।

ਹਰਾ.. ਹੈਨਰੀਆ, ਕੁੱਤੇ ਦਾ...,ਦੁਰ ਫਿੱਟੇ.....
ਹੀਰਾ ਬੱਤਰਾ ਦੀ ਇਸ ਪੋਸਟ ਨਾਲ ਸਾਰੇ ਪੰਜਾਬ ਦੀ ਰਾਜਨੀਤੀ ਵਿਚ ਹੜਕੰਪ ਮਚਿਆ ਹੋਇਆ ਹੈ ਕਿ ਜੇਕਰ ਪੰਜਾਬ ਸਰਕਾਰ ਦੇ ਇਕ ਵਿਧਾਇਕ ਦੇ ਖਿਲਾਫ ਇਸ ਤਰ੍ਹਾਂ ਲੋਕ ਸ਼ਰੇਆਮ ਸੋਸ਼ਲ ਮੀਡੀਆ 'ਤੇ ਆਪਣੀ ਭੜਾਸ ਕੱਢ ਰਹੇ ਹਨ ਤਾਂ ਕਿ ਅਗਲੀਆਂ ਚੋਣਾਂ ਤੱਕ ਕਿਤੇ ਇੰਝ ਨਾ ਹੋਵੇ ਕਿ ਪੰਜਾਬ ਦੇ ਕਈ ਹੋਰ ਕਾਂਗਰਸੀ ਆਗੂਆਂ ਦੇ ਖਿਲਾਫ ਲੋਕ ਸੋਸ਼ਲ ਮੀਡੀਆ 'ਤੇ ਇਕ ਵਿਰੋਧ ਦਾ ਅਜਿਹਾ ਬਿਗੁਲ ਬਜਾਉਣ ਕਿ ਕਾਂਗਰਸ ਇਸ ਨੂੰ ਸੰਭਾਲ ਨਾ ਸਕੇ।
ਉਥੇ ਹੈਨਰੀ ਲਈ ਦੂਜੀ ਮੁਸੀਬਤ ਇਹ ਸਾਹਮਣੇ ਆਈ ਹੈ ਕਿ ਉਨ੍ਹਾਂ ਦੀ ਪਹਿਲੀ ਪਤਨੀ ਦੇ ਵੱਡੇ ਬੇਟੇ ਗੁਰਜੀਤ ਸੰਘੇੜਾ ਨੇ ਆਪਣੇ ਪਿਤਾ ਤੇ ਮਤਰੇਏ ਭਰਾ ਦੇ ਖਿਲਾਫ ਸਖਤ ਸ਼ਬਦਾਂ ਵਿਚ ਹੀਰਾ ਬੱਤਰਾ ਦੀ ਪੋਸਟ 'ਤੇ ਕੁਮੈਂਟ ਕੀਤਾ ਹੈ। ਇਸ ਬਾਰੇ ਗੱਲਬਾਤ ਕਰਦਿਆਂ ਗੁਰਜੀਤ ਸੰਘੇੜਾ ਨੇ ਕਿਹਾ ਹੈ ਕਿ ਜਲੰਧਰ ਨਾਰਥ ਹਲਕੇ ਵਿਚ ਲੰਮੇ ਸਮੇਂ ਤੱਕ ਲੋਕਾਂ ਨੇ ਕਾਂਗਰਸੀ ਨੇਤਾ ਦੀ ਗੁੰਡਾਗਰਦੀ ਨੂੰ ਝੱਲਿਆ ਹੈ ਪਰ ਹੁਣ ਲੋਕਾਂ ਦਾ ਗੁੱਸਾ ਗਾਲਾਂ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ ਜੇਕਰ ਮਾਹੌਲ ਇਹ ਹੀ ਰਿਹਾ ਤਾਂ ਇਹ ਮਾਮਲਾ ਨੇਤਾਵਾਂ ਦੀ ਕੁੱਟ-ਮਾਰ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਕੌਣ ਨਹੀਂ ਜਾਣਦਾ ਕਿ ਜਲੰਧਰ ਨਾਰਥ ਹਲਕੇ ਵਿਚ ਕਿਸ ਨੇਤਾ ਦੀ ਸ਼ਹਿ 'ਤੇ ਨਸ਼ਾ, ਨਾਜਾਇਜ਼ ਸ਼ਰਾਬ ਵਿਕ ਰਹੀ ਹੈ ਤੇ ਗੁੰਡੇ ਹਰ ਦਿਨ ਆਮ ਲੋਕਾਂ ਨਾਲ ਕੁੱਟ-ਮਾਰ ਕਰ ਰਹੇ ਹਨ। ਲੋਕਾਂ ਦੀਆਂ ਪ੍ਰਾਪਰਟੀਆਂ 'ਤੇ ਕਬਜ਼ੇ ਹੋ ਰਹੇ ਹਨ ਪਰ ਪੁਲਸ ਕੁਝ ਨਹੀਂ ਕਰ ਰਹੀ ਕਿਉਂਕਿ ਪੁਲਸ 'ਤੇ ਇਲਾਕੇ ਦੇ ਵਿਧਾਇਕ ਤੇ ਹੋਰ ਆਗੂਆਂ ਦਾ ਦਬਾਅ ਹੈ ਕਿ ਉਨ੍ਹਾਂ ਦੇ ਗੁੰਡਿਆਂ ਨੂੰ ਕੁਝ ਨਹੀਂ ਕਹਿਣਾ।
ਸੰਘੇੜਾ ਨੇ ਕਿਹਾ ਕਿ ਇਸ ਦਾ ਨਤੀਜਾ ਲੋਕਾਂ ਦੇ ਵਿਰੋਧ ਦੇ ਰੂਪ ਵਿਚ ਸਾਹਮਣੇ ਆਉਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਵਿਚ 40 ਹਜ਼ਾਰ ਵੋਟਾਂ ਦਾ ਨੁਕਸਾਨ ਹੋਇਆ ਹੈ ਅਗਲੀ ਵਾਰ ਵੱਡਾ ਨੁਕਸਾਨ ਹੋ ਸਕਦਾ ਹੈ।ਸਾਰੇ ਮਾਮਲੇ ਬਾਰੇ ਅਵਤਾਰ ਹੈਨਰੀ ਤੇ ਉਨ੍ਹਾਂ ਦੇ ਬੇਟੇ ਬਾਵਾ ਹੈਨਰੀ ਨਾਲ ਸੰਪਰਕ ਕਰਨਾ ਚਾਹਿਆ ਪਰ ਸੰਪਰਕ ਨਹੀਂ ਹੋ ਸਕਿਆ।


Shyna

Content Editor

Related News