ਵਿਧਾਇਕ ਅਗਨੀਹੋਤਰੀ ਨੇ ਲਾਲੀ ਸੰਧੂ ਓਠੀਆਂ ਨਾਲ ਦੁੱਖ ਪ੍ਰਗਟਾਇਆ

Friday, Sep 22, 2017 - 04:09 PM (IST)

ਵਿਧਾਇਕ ਅਗਨੀਹੋਤਰੀ ਨੇ ਲਾਲੀ ਸੰਧੂ ਓਠੀਆਂ ਨਾਲ ਦੁੱਖ ਪ੍ਰਗਟਾਇਆ


ਝਬਾਲ (ਲਾਲੂਘੁੰਮਣ, ਬਖਤਾਵਰ) - ਕਾਂਗਰਸ ਸਹਿਕਾਰਤਾ ਸੈੱਲ ਦੇ ਜ਼ਿਲਾ ਚੇਅਰਮੈਨ ਲਾਲੀ ਸੰਧੂ ਓਠੀਆਂ ਨਾਲ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਗ੍ਰਹਿ ਪਿੰਡ ਗੱਗੋਬੂਆ ਵਿਖੇ ਪਹੁੰਚਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਮੌਕੇ ਕਾਂਗਰਸ ਸੋਸ਼ਲ ਮੀਡੀਆ ਸੈੱਲ ਦੇ ਚੇਅਰਮੈਨ ਦਵਿੰਦਰਬੀਰ ਸਿੰਘ ਰਿੰਕੂ ਢਿੱਲੋਂ ਅਤੇ ਪੀ. ਏ. ਰਾਣਾ ਡਿਆਲ ਵੀ ਮੌਜ਼ੂਦ ਸਨ। ਡਾ. ਅਗਨੀਹੋਤਰੀ ਨੇ ਲਾਲੀ ਸੰਧੂ ਓਠੀਆਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਤਾ ਜਸਬੀਰ ਕੌਰ ਦੀ ਮੌਤ ਦਾ ਸਦਮਾ ਜਿਥੇ ਪਰਿਵਾਰ ਲਈ ਅਕਿਹ ਅਤੇ ਅਸਿਹ ਹੈ ਉਥੇ ਹੀ ਕਾਂਗਰਸ ਪਾਰਟੀ ਵੀ ਇਕ ਸੁਲਝੀ ਹੋਈ ਸਖਸੀਅਤ ਤੋਂ ਵਾਂਝੀ ਹੋ ਗਈ ਹੈ। ਇਸ ਮੌਕੇ ਵਿਧਾਇਕ ਡਾ. ਅਗਨੀਹੋਤਰੀ ਲਾਲੀ ਸੰਧੂ ਨੂੰ ਦਿਲਾਸਾ ਦਿੰਦਿਆਂ ਭਾਵੁਕ ਹੋ ਗਏ। ਇਸ ਮੌਕੇ ਰਿੰਕੂ ਢਿੱਲੋਂ ਨੇ ਲਾਲੀ ਸੰਧੂ ਦੀ ਸਤਿਕਾਰਯੋਗ ਮਾਤਾ ਜਸਬੀਰ ਕੌਰ ਦੇ ਅਚਨਚੇਤ ਦੇਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲਾਲੀ ਸੰਧੂ ਓਠੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਹਰ ਸੰਭਵ ਸਹਿਯੋਗ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ। ਇਸ ਮੌਕੇ ਪ੍ਰੋਫੈਸਰ ਸ. ਬਲਕਾਰ ਸਿੰਘ ਗੱਗੋਬੂਆ, ਸ. ਗੁਰਮੀਤ ਸਿੰਘ ਸੰਧੂ ਓਠੀਆਂ, ਡਾ. ਸੰਦੀਪ ਅਗਨੀਹੋਤਰੀ, ਪੀ. ਏ. ਰਾਣਾ ਡਿਆਲ ਆਦਿ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।


Related News