ਫਤਿਹ ਨੂੰ ਬਾਹਰ ਕੱਢਣ 'ਚ ਪ੍ਰਸ਼ਾਸਨ ਫੇਲ, ਜਨਤਾ ਦਾ ਟੁੱਟਿਆ ਸਬਰ (ਵੀਡੀਓ)
Monday, Jun 10, 2019 - 11:31 AM (IST)
ਸੰਗਰੂਰ (ਨਰਿੰਦਰ ਕੁਮਾਰ, ਰਾਜੇਸ਼ ਕੋਹਲੀ, ਮੰਗਲਾ) - ਸੰਗਰੂਰ ਜ਼ਿਲੇ ਦੀ ਸੁਨਾਮ ਲੌਂਗੋਵਾਲ ਰੋਡ 'ਤੇ ਸਥਿਤ ਪਿੰਡ ਭਗਵਾਨਪੁਰ ਵਿਖੇ 6 ਜੂਨ ਦੀ ਸ਼ਾਮ ਨੂੰ ਬੋਰਵੈੱਲ 'ਚ ਡਿੱਗੇ ਫਤਿਹਵੀਰ ਸਿੰਘ ਨੂੰ ਪ੍ਰਸ਼ਾਸਨ ਅਜੇ ਤੱਕ ਬਾਹਰ ਨਹੀਂ ਕੱਢ ਸਕੀ। ਫਹਿਤ ਨੂੰ ਬਾਹਰ ਨਾ ਕੱਢਣ 'ਤੇ ਲੋਕਾਂ ਦਾ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਗੁੱਸਾ ਫੁੱਟਣਾ ਸ਼ੁਰੂ ਹੋ ਚੁੱਕਾ ਹੈ, ਜਿਸ ਕਾਰਨ ਉਨ੍ਹਾਂ ਨੇ ਬਠਿੰਡਾ-ਸੁਨਾਮ ਰੋਡ 'ਤੇ ਧਰਨਾ ਲਗਾ ਦਿੱਤਾ ਹੈ। ਜਾਣਕਾਰੀ ਅਨੁਸਾਰ ਘਟਨਾ ਸਥਾਨ 'ਤੇ ਮੌਕੇ 'ਤੇ ਮੌਜੂਦ ਲੋਕਾਂ ਨੇ ਢਿੱਲੀ ਕਾਰਵਾਈ ਨੂੰ ਲੈ ਕੇ ਪ੍ਰਸ਼ਾਸਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਨੇ ਅਜੇ ਤੱਕ ਫਤਿਹਵੀਰ ਦੀ ਲੋਕੇਸ਼ਨ ਦਾ ਪਤਾ ਤੱਕ ਨਾ ਲਗਾ ਸਕਣ ਵਾਲੀ ਸਰਕਾਰ ਤੇ ਪ੍ਰਸ਼ਾਸਨ ਨੂੰ ਨਿਕੰਮਾ ਤੇ ਫੇਲ ਸਾਬਤ ਕਰ ਦਿੱਤਾ ਹੈ। ਦੱਸ ਦੇਈਏ ਕਿ 2 ਸਾਲਾ ਦਾ ਫਤਿਹਵੀਰ 6 ਜੂਨ ਬਾਅਦ ਦੁਪਹਿਰ ਸਾਢੇ 3 ਵਜੇ ਦੇ ਕਰੀਬ ਖੇਡਦਾ-ਖੇਡਦਾ ਬੋਰਵੈੱਲ 'ਚ ਡਿੱਗ ਗਿਆ ਸੀ, ਜਿਸ ਨੂੰ ਕਰੀਬ 90 ਘੰਟੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਬੋਰਵੈੱਲ 'ਚੋਂ ਕੱਢਿਆ ਨਹੀਂ ਗਿਆ।