'ਮਿਸ਼ਨ ਫਤਿਹਵੀਰ' 'ਚ ਦੇਰੀ ਲਈ ਚੀਮਾ ਦੀਆਂ ਸਰਕਾਰ ਨੂੰ ਲਾਹਣਤਾਂ (ਵੀਡੀਓ)
Monday, Jun 10, 2019 - 09:14 AM (IST)
ਸੰਗਰੂਰ (ਰਾਜੇਸ਼) : ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਬੋਰਵੈੱਲ 'ਚ ਫਸੇ ਫਤਿਹਵੀਰ ਨੂੰ ਬਾਹਰ ਕੱਢਣ 'ਚ ਹੋਈ ਦੇਰੀ ਲਈ ਸਰਕਾਰ ਨੂੰ ਲਾਹਣਤਾਂ ਪਾਈਆਂ ਹਨ। ਹਰਪਾਲ ਚੀਮਾ ਦਾ ਕਹਿਣਾ ਹੈ ਕਿ ਫਤਿਹਵੀਰ ਮਾਮਲੇ 'ਚ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਥੇ ਤਕਨਾਲੋਜੀ ਦੀ ਕੋਈ ਵਰਤੋਂ ਨਹੀਂ ਕੀਤੀ ਗਈ ਅਤੇ ਜੇਕਰ ਅਜਿਹਾ ਕੀਤਾ ਜਾਂਦਾ ਤਾਂ ਹੁਣ ਤੱਕ ਸ਼ਾਇਦ ਫਤਿਹਵੀਰ ਕਦੋਂ ਦਾ ਬਾਹਰ ਹੁੰਦਾ।
ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਦੀ ਇਸ ਮਾਮਲੇ 'ਚ ਕਾਰਗੁਜ਼ਾਰੀ ਸ਼ਰਮਨਾਕ ਹੈ। ਦੱਸ ਦੇਈਏ ਕਿ ਜ਼ਿਲਾ ਸੰਗਰੂਰ ਦੇ ਭਗਵਾਨਪੁਰ 'ਚ ਵੀਰਵਾਰ ਨੂੰ 2 ਸਾਲ ਦਾ ਫਤਿਹਵੀਰ ਸਿੰਘ 120 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ, ਜਿਸ ਨੂੰ ਅਜੇ ਤੱਕ ਵੀ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ।