ਲਾਪਤਾ ਹੋਏ ਨੌਜਵਾਨ ਦਾ ਮੋਟਰਸਾਈਕਲ ਮਿਲਿਆ

Thursday, Feb 08, 2018 - 12:28 PM (IST)

ਲਾਪਤਾ ਹੋਏ ਨੌਜਵਾਨ ਦਾ ਮੋਟਰਸਾਈਕਲ ਮਿਲਿਆ


ਤਲਵੰਡੀ ਭਾਈ (ਗੁਲਾਟੀ) - ਪਿੰਡ ਬੋਤੀਆਂਵਾਲਾ ਦੇ ਲਾਪਤਾ ਨੌਜਵਾਨ ਭੁਪਿੰਦਰ ਸਿੰਘ ਦਾ ਮੋਟਰਸਾਈਕਲ ਪਿੰਡ ਕਰਮੂਵਾਲਾ ਦੀਆਂ ਨਹਿਰਾਂ ਕੋਲੋਂ ਮਿਲਿਆ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਬੋਤੀਆਂਵਾਲਾ ਦੇ ਭੁਪਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਉਮਰ 22 ਸਾਲ ਪਿੰਡ ਮਿਹਰ ਸਿੰਘ ਵਾਲਾ ਵਿਖੇ ਇਕ ਸ਼ਰਾਬ ਦੇ ਠੇਕੇ 'ਤੇ ਕਾਫੀ ਸਮੇਂ ਤੋਂ ਕੰਮ ਕਰਦਾ ਸੀ ਅਤੇ ਕਈ ਵਾਰ ਰਾਤ ਨੂੰ ਉਕਤ ਸ਼ਰਾਬ ਦੇ ਠੇਕੇ 'ਤੇ ਵੀ ਰਹਿ ਪੈਂਦਾ ਸੀ। 
ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਮੁਤਾਬਕ 3 ਫਰਵਰੀ ਨੂੰ ਭੁਪਿੰਦਰ ਨੇ ਆਪਣੀ ਰੋਟੀ ਵੀ ਰਾਤ ਨੂੰ ਠੇਕੇ 'ਤੇ ਹੀ ਮੰਗਵੀ ਸੀ, ਜਿਸ ਦਾ ਮੋਟਰਸਾਈਕਲ 5 ਫਰਵਰੀ ਨੂੰ ਪਿੰਡ ਕਰਮੂਵਾਲਾ ਨੇੜੇ ਪੈਂਦੀ ਸਰਹਿੰਦ ਫੀਡਰ ਦੇ ਕੋਲੋਂ ਮਿਲਿਆ, ਜਿਸ ਦੀ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ।


Related News