ਗੁੰਮ ਹੋਏ ਨੌਜਵਾਨ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਨਹਿਰ ਦੇ ਕੰਢੇ ਸੁਟਿਆ

Friday, Jun 11, 2021 - 02:01 PM (IST)

ਗੁੰਮ ਹੋਏ ਨੌਜਵਾਨ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਨਹਿਰ ਦੇ ਕੰਢੇ ਸੁਟਿਆ

ਅਜਨਾਲਾ (ਗੁਰਜੰਟ) : ਪੁਲਸ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਭੋਏਵਾਲੀ ਤੋਂ ਬੀਤੀ ਸ਼ਾਮ ਗੁੰਮ ਹੋਇਆ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਨਹਿਰ ਦੇ ਕੰਢੇ ਤੋਂ ਮਿਲਿਆ। ਜਿਸ ਦੇ ਸਰੀਰ ’ਤੇ ਬੁਰੀ ਤਰ੍ਹਾਂ ਨਾਲ ਵੱਢ ਟੁੱਕ ਦੇ ਨਿਸ਼ਾਨ ਲੱਗੇ ਹੋਏ ਹਨ। ਇਸ ਸਬੰਧੀ ਪੁਲਸ ਨੂੰ ਸੂਚਨੀ ਦਿੱਤੀ ਗਈ ਅਤੇ ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਉਸ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਜ਼ਖ਼ਮੀ ਹੋਏ ਨੌਜਵਾਨ ਗੁਰਸਾਗਰ ਸਿੰਘ ਦੇ ਤਾਇਆ ਜੋਗਿੰਦਰ ਸਿੰਘ ਨੇ ਦੱਸਿਆ ਕਿ ਗੁਰਸਾਗਰ ਸਿੰਘ ਕੱਲ੍ਹ ਰਾਤ ਤੋਂ ਗਾਇਬ ਸੀ ਅਤੇ ਉਸ ਦਾ ਫੋਨ ਬੰਦ ਆ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੱਜ ਸਵੇਰੇ ਪਤਾ ਲੱਗਾ ਕਿ ਉਹ ਜ਼ਖ਼ਮੀ ਹੋਇਆ ਨਹਿਰ ਦੇ ਕੰਢੇ ਝਾੜੀਆਂ ’ਚ ਪਿਆ ਹੋਇਆ ਹੈ। ਉਸ ਦਾ ਫੋਨ ਵੀ ਲੱਗ ਨਹੀਂ ਰਿਹਾ ਸੀ, ਜਿਸ ਤੋਂ ਬਾਅਦ ਅੱਜ ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰਸਾਗਰ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਨਹਿਰ ਦੇ ਕੰਢੇ ਝਾੜੀਆਂ ਵਿਚ ਪਿਆ ਹੋਇਆ ਹੈ ਅਤੇ ਉਸ ਨੂੰ ਕਿਸੇ ਨੇ ਬੁਰੀ ਤਰ੍ਹਾਂ ਨਾਲ ਵੱਢਿਆ ਹੈ।

ਇਹ ਵੀ ਪੜ੍ਹੋ : ਗ਼ਰੀਬ ਆਟੋ ਚਾਲਕ ਦੇ ਬੱਚੇ ਦੀ ਟੁੱਟੀ ਬਾਂਹ, ਫ਼ਰਿਸ਼ਤਾ ਬਣ ਕੇ ਬਹੁੜਿਆ ਸਿਹਤ ਮਹਿਕਮਾ

ਇਸ ਮੌਕੇ ਉਨ੍ਹਾਂ ਪੁਲਸ ਤੋਂ ਮੰਗ ਕੀਤੀ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਸਥਾਨਕ ਪੁਲਸ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰਸਾਗਰ ਸਿੰਘ ਕੱਲ ਰਾਤ ਤੋਂ ਗਾਇਬ ਸੀ ਅਤੇ ਅੱਜ ਉਹ ਜ਼ਖ਼ਮੀ ਹਾਲਤ ’ਚ ਨਹਿਰ ਦੇ ਕੰਢੇ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਲੁਧਿਆਣਾ ’ਚ ਗਰਮੀ ਦੇ ਰੂਪ ’ਚ ਪੈਣ ਲੱਗੀ ਅੱਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


author

Anuradha

Content Editor

Related News