ਲਾਪਤਾ ਵਿਅਕਤੀ ਦੀ ਭਾਖੜਾ ਨਹਿਰ ''ਚੋਂ ਮਿਲੀ ਲਾਸ਼
Tuesday, Nov 14, 2017 - 07:48 AM (IST)

ਪਟਿਆਲਾ (ਬਲਜਿੰਦਰ) - 11 ਨਵੰਬਰ ਤੋਂ ਲਾਪਤਾ ਭੁਪਿੰਦਰ ਸਿੰਘ ਵਾਸੀ ਮੁਹੱਲਾ ਦਾਰੂ ਕੁਟੀਆ ਪਟਿਆਲਾ ਦੀ ਲਾਸ਼ ਅੱਜ ਭਾਖੜਾ ਨਹਿਰ ਵਿਚੋਂ ਬਰਾਮਦ ਹੋ ਗਈ ਹੈ। ਜਾਣਕਾਰੀ ਦਿੰਦਿਆਂ ਅਫਸਰ ਕਾਲੋਨੀ ਚੌਕੀ ਦੇ ਇੰਚਾਰਜ ਏ. ਐੱਸ. ਆਈ. ਗੁਰਪਿੰਦਰ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ 11 ਨਵੰਬਰ ਤੋਂ ਲਾਪਤਾ ਸੀ। ਇਸ ਦੀ ਸੂਚਨਾ ਪਰਿਵਾਰ ਵੱਲੋਂ ਪੁਲਸ ਨੂੰ ਦਿੱਤੀ ਗਈ ਸੀ। ਪੁਲਸ ਉਸ ਦੀ ਭਾਲ ਕਰ ਰਹੀ ਸੀ ਕਿ ਅੱਜ ਭੁਪਿੰਦਰ ਸਿੰਘ ਦੀ ਲਾਸ਼ ਭਾਖੜਾ ਨਹਿਰ ਖਨੌਰੀ ਵਿਚੋਂ ਮਿਲ ਗਈ। ਉਨ੍ਹਾਂ ਦੱਸਿਆ ਕਿ ਭੁਪਿੰਦਰ ਸਿੰਘ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਧੀਨ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਹੈ।