ਕਰ ਦਿਓ ਪਿੰਡਾਂ ਨੂੰ ਖਾਲੀ, DC ਵੱਲੋਂ ਹੁਕਮ ਜਾਰੀ, ਡਰਾਉਣ ਲੱਗਾ ਭਾਖੜਾ ਡੈਮ

Thursday, Sep 04, 2025 - 11:33 AM (IST)

ਕਰ ਦਿਓ ਪਿੰਡਾਂ ਨੂੰ ਖਾਲੀ, DC ਵੱਲੋਂ ਹੁਕਮ ਜਾਰੀ, ਡਰਾਉਣ ਲੱਗਾ ਭਾਖੜਾ ਡੈਮ

ਰੋਪੜ/ਰੂਪਨਗਰ (ਵੈੱਬ ਡੈਸਕ)- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1679.24 ਫੁੱਟ 'ਤੇ ਪਹੁੰਚ ਗਿਆ ਹੈ, ਜੋਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ਼ ਡੇਢ ਫੁੱਟ ਦੂਰ ਹੈ। ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ 109000 ਕਿਊਸਿਕ ਤੋਂ ਵੱਧ ਪਾਣੀ ਆ ਰਿਹਾ ਹੈ, ਜੋਕਿ ਪਿਛਲੇ ਸਾਲ ਨਾਲੋਂ ਕਾਫ਼ੀ ਜ਼ਿਆਦਾ ਹੈ। 

ਇਹ ਵੀ ਪੜ੍ਹੋ: ਪੰਜਾਬ ਲਈ ਮੁੜ ਵਧਿਆ ਖ਼ਤਰਾ! ਪੌਂਗ ਡੈਮ 'ਚ ਫਿਰ ਵਧਿਆ ਪਾਣੀ, ਲਪੇਟ 'ਚ ਆ ਸਕਦੇ ਨੇ ਕਈ ਪਿੰਡ

ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਨੂੰ ਵੇਖਦੇ ਹੋਏ ਰੂਪਨਗਰ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਨੇੜੇ ਨੀਵੇਂ ਇਲਾਕਿਆਂ ਵਿਚ ਰਹਿੰਦੇ ਘਰਾਂ ਨੂੰ ਖ਼ਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਤੋਂ ਲਗਭਗ 80 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਅਗਲੇ ਕੁਝ ਘੰਟਿਆਂ ਵਿੱਚ ਹੋਰ ਵੀ ਵੱਡੀ ਮਾਤਰਾ ਵਿੱਚ ਪਾਣੀ ਛੱਡਿਆ ਜਾ ਸਕਦਾ ਹੈ।

PunjabKesari

ਡੀ. ਸੀ. ਨੇ ਚਿਤਾਵਨੀ ਦਿੱਤੀ ਹੈ ਕਿ ਨੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਸਬ ਡਿਵੀਜ਼ਨ ਦੇ ਹੇਠਲੇ ਪਿੰਡਾਂ ਦੇ ਖੇਤਾਂ ਅਤੇ ਘਰਾਂ ਵਿੱਚ ਦਰਿਆ ਦਾ ਪਾਣੀ ਦਾਖ਼ਲ ਹੋ ਸਕਦਾ ਹੈ। ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਜਾਂ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਗਏ ਰਾਹਤ ਕੈਂਪਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹਾਂ ਵਿਚਾਲੇ ਮੌਸਮ ਵਿਭਾਗ ਨੇ ਦਿੱਤੀ ਰਾਹਤ ਭਰੀ ਖ਼ਬਰ, ਜਾਣੋ ਕਦੋ ਰੁਕੇਗਾ ਮੀਂਹ, ਪੜ੍ਹੋ Latest Update

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੰਗਲ ਵਿਚ ਹਰਛਾ ਬੇਲਾ, ਪੱਤੀ ਦੁਲਜੀਆ, ਪੱਤੀ ਟੇਕ ਸਿੰਘ, ਸੈਂਸੋਬਾਲ, ਐਲਰਗਾ, ਬੇਲਾ ਤੈਣੀ ਅਪਰ, ਬੇਲਾ ਤੈਣੀ ਲੋਹਰ, ਬੇਲਾ ਸ਼ੇਖ ਸਿੰਘ, ਬੇਲਾ ਰਾਮਗੜ, ਪੱਠੋ, ਮਝਾਰੀ, ਟੱਕ ਮਝਾਰਾ ਡੱਬ ਖੇੜਾ, ਨਿੱਚਲਾ ਸਮੇਤ ਕਈ ਪਿੰਡ ਸ਼ਾਮਲ ਹਨ, ਜਿਨ੍ਹਾਂ 'ਤੇ ਪਾਣੀ ਦਾ ਅਸਰ ਹੋ ਸਕਦਾ ਹੈ। ਅਨੰਦਪੁਰ ਸਾਹਿਬ ਦੇ ਵੀ ਕਈ ਪਿੰਡ ਸ਼ਾਮਲ ਹਨ, ਜਿਨ੍ਹਾਂ ਵਿਚ ਬੁਰਜ, ਚਾਨਪੁਰ ਬੇਲਾ, ਸ਼ਾਹਪੁਰ ਬੇਲਾ, ਨਿੱਕੂਵਾਲ, ਲੋਧੀਪੁਰ ਆਦਿ ਵਿਚ ਭਾਖਾੜਾ ਡੈਮ ਦੇ ਪਾਣੀ ਦੀ ਮਾਰ ਪੈ ਸਕਦੀ ਹੈ।  ਡੀ. ਸੀ. ਨੇ ਸਪੱਸ਼ਟ ਕੀਤਾ ਹੈ ਕਿ ਹੈੱਡਵਰਕਸ 'ਤੇ ਜਿੰਨਾ ਪਾਣੀ ਦਾ ਵਹਾਅ ਰਹੇਗਾ, ਉਸ ਤੋਂ ਅੱਗੇ ਵਧੇਗਾ ਨਹੀਂ, ਇਸ ਲਈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪ੍ਰਸ਼ਾਸਨ ਵੱਲੋਂ ਲਗਾਤਾਰ ਸਥਿਤੀ ’ਤੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਅਧਿਕਾਰਕ ਜਾਣਕਾਰੀ ਹੀ ਸਾਂਝੀ ਕੀਤੀ ਜਾਵੇਗੀ। ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ: ਹੜ੍ਹਾਂ ਦਰਮਿਆਨ ਪੰਜਾਬ ਦੇ ਇਸ ਜ਼ਿਲ੍ਹੇ 'ਚ 2 ਨਵਬੰਰ ਤੱਕ ਲੱਗੀ ਵੱਡੀ ਪਾਬੰਦੀ, ਜਾਰੀ ਹੋਏ ਸਖ਼ਤ ਹੁਕਮ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News