ਲਾਪਤਾ ਵਿਅਕਤੀ ਦੀ ਨਹਿਰ ’ਚੋਂ ਬਰਾਮਦ ਕੀਤੀ ਗਈ ਲਾਸ਼

Saturday, Jul 13, 2024 - 04:28 PM (IST)

ਲਾਪਤਾ ਵਿਅਕਤੀ ਦੀ ਨਹਿਰ ’ਚੋਂ ਬਰਾਮਦ ਕੀਤੀ ਗਈ ਲਾਸ਼

ਅਬੋਹਰ (ਸੁਨੀਲ) : ਬੀਤੇ ਦਿਨ ਲਾਪਤਾ ਹੋਏ ਮੁਹੱਲਾ ਆਰੀਆ ਨਗਰੀ ਦੇ ਰਹਿਣ ਵਾਲੇ ਇੱਕ ਅਪਾਹਜ ਵਿਅਕਤੀ ਦੀ ਲਾਸ਼ ਬੀਤੀ ਦੇਰ ਸ਼ਾਮ ਗਿੱਦੜਾਂਵਾਲੀ ਨੇੜੇ ਲੰਘਦੀ ਪੰਜਾਬ ਮਾਈਨਰ ਵਿੱਚੋਂ ਮਿਲੀ ਹੈ। ਸੂਚਨਾ ਮਿਲਦੇ ਹੀ ਮ੍ਰਿਤਕ ਕਾਲੂਰਾਮ ਪੁੱਤਰ ਹਰੀਰਾਮ ਦੇ ਪਰਿਵਾਰ ਵਾਲੇ ਅਤੇ ਮੁਹੱਲਾ ਕੌਂਸਲਰ ਦੇ ਪੁੱਤਰ ਸਤੀਸ਼ ਸਿਵਾਨ ਮੌਕੇ ’ਤੇ ਪਹੁੰਚੇ। ਥਾਣਾ ਖੂਈਆਂ ਸਰਵਰ ਪੁਲਸ ਦੀ ਹਾਜ਼ਰੀ ਵਿੱਚ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ।

ਲਾਸ਼ ਦੀ ਸੂਚਨਾ ਮਿਲਣ ’ਤੇ ਥਾਣਾ ਖੂਈਆਂ ਸਰਵਰ ਦੇ ਹੌਲਦਾਰ ਗੁਰਦੀਪ ਸਿੰਘ ਪੁਲਸ ਪਾਰਟੀ ਸਮੇਤ ਹਸਪਤਾਲ ਪਹੁੰਚੇ, ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਮ੍ਰਿਤਕ ਦੀ ਗੁੰਮਸ਼ੁਦਗੀ ਦੀ ਰਿਪੋਰਟ ਸਿਟੀ ਥਾਣਾ ਨੰਬਰ 2 ’ਚ ਦਰਜ ਕਰਵਾਈ ਗਈ ਹੈ, ਇਸ ਲਈ ਕਾਰਵਾਈ ਵੀ ਉਨ੍ਹਾਂ ਵੱਲੋਂ ਕੀਤੀ ਜਾਵੇਗੀ। ਅੱਜ ਸਵੇਰੇ ਨਗਰ ਥਾਣਾ ਨੰਬਰ-2 ਦੀ ਪੁਲਸ ਨੇ ਮ੍ਰਿਤਕ ਦੇ ਲੜਕੇ ਲਵਲੀ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਹੈ। ਲਵਲੀ ਨੇ ਦੱਸਿਆ ਕਿ ਉਸ ਦਾ ਪਿਤਾ ਇਕ ਲੱਤ ਤੋਂ ਅਪਾਹਜ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੁਲਸ ਅਤੇ ਸੰਸਥਾ ਦੇ ਮੈਂਬਰਾਂ ਨੂੰ ਨਹਿਰ ਦੇ ਕੰਢੇ ਇੱਕ ਵਾਕਰ ਅਤੇ ਚੱਪਲਾਂ ਮਿਲੀਆਂ ਸਨ।
 


author

Babita

Content Editor

Related News