3 ਘੰਟਿਅਾਂ ’ਚ ਪੁਲਸ ਨੇ ਲਾਪਤਾ ਬੱਚਿਆਂ ਨੂੰ ਲੱਭਿਆ

07/10/2018 12:09:45 AM

 ਬਟਾਲਾ,  (ਸੈਂਡੀ)-  ਅੱਜ ਕਸਬਾ ਅਲੀਵਾਲ ਵਿਖੇ ਸਕੂਲ ਪਡ਼੍ਹਣ ਆਏ ਛੇਵੀਂ ਜਮਾਤ ਦੇ  2 ਬੱਚੇ ਭੇਤਭਰੇ ਹਾਲਾਤ  ’ਚ ਲਾਪਤਾ ਹੋ ਗਏ ਸਨ।   ®ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘਣੀਏ ਦੇ ਐੱਸ.ਐੱਚ.ਓ. ਮੁਖਤਾਰ ਸਿੰਘ ਨੇ ਦੱਸਿਆ ਕਿ  ਵੰਸਦੀਪ ਸਿੰਘ (ਉਮਰ ਕਰੀਬ 13 ਸਾਲ) ਪੁੱਤਰ ਨਿਰਮਲ ਸਿੰਘ ਵਾਸੀ ਕੋਟ ਮਜਲਜ ਥਾਣਾ ਕਿਲਾ ਲਾਲ ਸਿੰਘ ਤੇ ਜਸ਼ਨਦੀਪ ਸਿੰਘ (12 ਸਾਲਾ) ਪੁੱਤਰ ਹਰਤੇਜ ਸਿੰਘ ਵਾਸੀ ਵਾਸੀ ਭੰਗਾਲੀ ਖੁਰਦ  ਜ਼ਿਲਾ ਅੰਮ੍ਰਿਤਸਰ ਜੋ ਕਿ ਅਲੀਵਾਲ ਵਿਖੇ ਮੈਰੀਗੋਲਡ ਅਕੈਡੰਮੀ ’ਚ ਛੇਵੀਂ ਜਮਾਤ ਦੇ ਵਿਦਿਆਰਥੀ ਹਨ ਤੇ ਅੱਜ ਗਰਮੀਆਂ ਦੀਅਾਂ  ਛੁੱਟੀਆਂ ਖਤਮ ਹੋਣ ਉਪਰੰਤ ਜਦ ਪਹਿਲੇ ਦਿਨ ਸਕੂਲ ਗਏ, ਤਾਂ ਸਕੂਲ  ਤੋਂ 2 ਵਜੇ ਛੁੱਟੀ ਹੋਣ ਉਪਰੰਤ ਵਾਪਸ ਆਪਣੇ ਘਰ ਨਹੀਂ ਗਏ। ਐੱਸ.ਐੱਚ.ਓ. ਨੇ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਤੇ ਸਕੂਲ ਪ੍ਰਿੰਸੀਪਲ ਨੇ ਸਾਨੂੰ ਆ ਕੇ ਦੱਸਿਆ, ਤਾਂ ਅਸੀਂ ਤੁਰੰਤ ਪੁਲਸ ਪਾਰਟੀਆਂ ਦੀਅਾਂ ਵੱਖ-ਵੱਖ ਟੀਮਾਂ ਬਣਾ ਕੇ ਬੱਚਿਆਂ ਦੀ ਭਾਲ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤੀ ਤੇ 3 ਘੰਟਿਆਂ ’ਚ ਬੱਚਿਆਂ ਨੂੰ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੋਂ ਲੱਭ ਲਿਆ ਗਿਆ ਤੇ ਬੱਚਿਆਂ ਨੂੰ ਸਹੀ ਸਲਾਮਤ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ। 
 


Related News