ਗੁੰਮ ਹੋਇਆ ਬੱਚਾ ਕੁਝ ਘੰਟਿਆਂ ਬਾਅਦ ਹੀ ਪੁਲਸ ਨੇ ਵਾਰਿਸਾਂ ਹਵਾਲੇ ਕੀਤਾ

08/23/2017 11:51:56 AM

ਦਸੂਹਾ(ਝਾਵਰ)— ਦਸੂਹਾ ਪੁਲਸ ਨੇ ਗੁੰਮ ਹੋਇਆ 10 ਸਾਲਾ ਬੱਚਾ ਕੁਝ ਹੀ ਘਟਿੰਆਂ 'ਚ ਬਰਾਮਦ ਕਰਕੇ ਵਾਰਿਸਾਂ ਹਵਾਲੇ ਕਰ ਦਿੱਤਾ। ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਜਦ ਇਸ ਦੀ ਸੂਚਨਾ ਮਿਲੀ ਤਾਂ ਤੁਰੰਤ ਪੁਲਸ ਪਾਰਟੀਆਂ ਆਲੇ-ਦੁਆਲੇ ਇਲਾਕੇ 'ਚ ਭੇਜੀਆਂ ਗਈਆਂ ਜਦਕਿ ਹੌਲਦਾਰ ਪ੍ਰਭਜੋਤ ਸਿੰਘ ਅਤੇ ਪੁਲਸ ਪਾਰਟੀ ਨੇ ਇਸ ਉੱਚੀ ਬੱਸੀ ਹਾਈਡਲ ਦੇ ਆਲੇ-ਦੁਆਲੇ ਘੁੰਮਦੇ ਬੱਚੇ ਨੂੰ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ। 
ਉਨ੍ਹਾਂ ਨੇ ਦੱਸਿਆ ਕਿ ਬੱਚੇ ਦਾ ਨਾਂ ਉਪਕਾਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਕੋਲਪੁਰ ਭੰਗਾਲਾ, ਜੋ ਆਪਣੇ ਜੀਜੇ ਲਵਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਉਸਮਾਨ ਸ਼ਹੀਦ ਕੋਲ ਰਹਿੰਦਾ ਸੀ। ਇਸ ਬੱਚੇ ਨੇ ਦੱਸਿਆ ਕਿ ਉਹ ਆਪਣੇ ਪਿੰਡ ਜਾਣਾ ਚਾਹੁੰਦਾ ਸੀ। ਇਸ ਬੱਚੇ ਨੂੰ ਥਾਣਾ ਮੁਖੀ ਪਲਵਿੰਦਰ ਸਿੰਘ ਅਤੇ ਹੌਲਦਾਰ ਪ੍ਰਭਜੋਤ ਸਿੰਘ ਨੇ ਉਸ ਦੇ ਜੀਜੇ ਦੇ ਹਵਾਲੇ ਕਰ ਦਿੱਤਾ।


Related News